Saturday, September 12, 2026
16.5 C
London
Home Uncategorized ਪ੍ਰਦੀਪ ਮੈਨਨ ਨੇ ਡਿਪਟੀ ਕਮਿਸ਼ਨਰ, ਸੰਗਰੂਰ ਨਾਲ ਕੀਤੀ ਮੁਲਾਕਾਤ

ਪ੍ਰਦੀਪ ਮੈਨਨ ਨੇ ਡਿਪਟੀ ਕਮਿਸ਼ਨਰ, ਸੰਗਰੂਰ ਨਾਲ ਕੀਤੀ ਮੁਲਾਕਾਤ

0
20

ਸੰਗਰੂਰ, 13 ਮਈ (ਜੋਗਿੰਦਰ) ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਦੇ ਰਾਸ਼ਟਰੀ ਬੁਲਾਰੇ ਅਤੇ ਉਪ ਪ੍ਰਧਾਨ ਪ੍ਰਦੀਪ ਮੈਨਨ ਨੇ ਡਿਪਟੀ ਕਮਿਸ਼ਨਰ ਸੰਗਰੂਰ ਮੈਡਮ ਪੂਨਮਦੀਪ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਬੋਲਦਿਆਂ ਪ੍ਰਦੀਪ ਮੈਨਨ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦਾ ਪਰਿਵਾਰ ਲੰਬੇ ਸਮੇਂ ਤੋਂ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਹਰ ਸਮੇਂ ਅੱਗੇ ਰਿਹਾ ਹੈ। ਉਨ੍ਹਾਂ ਦੇ ਪਿਤਾ, ਸਵਰਗੀ ਸਰਦਾਰ ਕੁਲਬੀਰ ਸਿੰਘ, ਸੁਨਾਮ ਵਿੱਚ ਮਿਉਂਸਪਲ ਕਮੇਟੀ ਅਤੇ ਹੋਰ ਸੰਸਥਾਵਾਂ ਦੇ ਮੁਖੀ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ, ਅਤੇ ਸੁਨਾਮ ਦੇ ਵਾਸੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ। ਪ੍ਰਦੀਪ ਮੈਨਪ ਨੇ ਕਿਹਾ ਕਿ ਉਹਨਾਂ ਦੇ ਪਿਤਾ, ਸਵਰਗੀ ਸ਼੍ਰੀ ਟੀ.ਏ.ਐਲ. ਮੈਨਨ, ਵੀ ਸਰਕਾਰੀ ਸਕੂਲ ਵਿੱਚ ਉਨ੍ਹਾਂ ਨਾਲ ਉਸੇ ਜਮਾਤ ਵਿੱਚ ਪੜ੍ਹਦੇ ਸਨ। ਡਿਪਟੀ ਕਮਿਸ਼ਨਰ ਸੰਗਰੂਰ, ਮੈਡਮ ਪੂਨਮਦੀਪ ਕੌਰ ਪਹਿਲਾਂ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਦੇ ਭਲੇ ਲਈ ਸ਼ਾਨਦਾਰ ਪ੍ਰਸ਼ਾਸਨ ਸੰਭਾਲ ਚੁੱਕੇ ਹਨ। ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ, ਉਦਯੋਗਪਤੀ ਪਵਿੱਤਰ ਸਿੰਗਲਾ ਅਤੇ ਵਿਨੋਦ ਕੁਮਾਰ ਬੰਟੀ ਕਾਲੜਾ ਵੀ ਮੌਜੂਦ ਸਨ।