1.
ਸੰਕਲਪ ਹੀ ਮਜ਼ਬੂਤ ਹੋਵੇ ਤਾਂ ਔਖੇ ਵਿਕਲਪਾਂ ਦੀ ਕੀ ਪਰਵਾਹ,
ਜਦ ਸਾਹਮਣੇ ਮੰਜ਼ਿਲ ਵੱਲ ਜਾਣ ਵਾਲੀ ਡਗਰ ਹੋਵੇ ਤਾਂ
“ਜੇ” ਅਤੇ “ਪਰ” ਦੀ ਕੀ ਗੱਲ।
2.
ਆਫ਼ਤਾਂ ਤੇ ਮੁਸੀਬਤਾਂ ਦੇ ਬੱਦਲ ਹਮੇਸ਼ਾ ਘਿਰਦੇ ਰਹੇ,
ਪਰ ਰਾਹੀ ਅੱਗੇ ਹੀ ਵਧਦੇ ਰਹੇ,
ਅਤੇ ਮੰਜ਼ਿਲ ਮਿਲਦੀ ਰਹੀ।
ਸਾਗਰ ਨੇ ਰਾਹ ਦਿੱਤੀ ਹੈ
ਉਹਨਾਂ ਨੂੰ ਹੀ, ਜੋ ਤੁਰਦੇ ਰਹੇ ਹਨ।
ਮੰਨਿਆ ਕਿ ਵਧ ਰਿਹਾ ਹੈ…
3.
ਜੋਖ਼ਮ ਦੀਆਂ ਬਿਜਲੀਆਂ ਨਾਲ ਜਿਨ੍ਹਾਂ ਦਾ ਹਰ ਰੋਜ਼ ਸਾਹਮਣਾ ਹੁੰਦਾ ਹੈ,
ਜਿਨ੍ਹਾਂ ਦੇ ਹਰ ਰਾਹ ਨੂੰ ਕੁਰਬਾਨੀਆਂ ਨੇ ਰੌਸ਼ਨ ਕੀਤਾ ਹੈ।
ਜੋ ਘਰ ਵਿੱਚ ਬੈਠ ਕੇ ਹੀ ਕੰਡਿਆਂ ਦੀ ਚਿੰਤਾ ਕਰਦੇ ਰਹਿੰਦੇ ਹਨ,
ਫਿਰ ਜੰਗਲ ਵਿੱਚ ਕੌਣ ਜਾਂਦਾ ਹੈ?
ਰਾਵਣ ਨਾਲ ਕੌਣ ਲੜਦਾ ਹੈ?
ਦਹਿਸ਼ਤ ਦੇ ਘਣੇ ਬੱਦਲ ਭਾਵੇਂ ਗਰਜਦੇ ਰਹੇ ਹਨ,
ਸਾਗਰ ਨੇ ਰਾਹ ਦਿੱਤੀ ਹੈ।
ਮੰਨਿਆ ਕਿ ਵਧ ਰਿਹਾ ਹੈ
ਅਵਰੋਧਾਂ ਦਾ ਹਨੇਰਾ,
ਪਰ ਜੋ ਆਪਣਾ ਘਰ ਸਾੜ ਕੇ ਨਿਕਲ ਪੈਂਦਾ ਹੈ,
ਉਹੀ ਨਵਾਂ ਸਵੇਰਾ ਲਿਆਉਂਦਾ ਹੈ।
ਐਡਵੋਕੇਟ ਪੁਸ਼ਪ ਸਿੰਗਲਾ





