ਸੰਗਰੂਰ/ਸੁਨਾਮ/3 ਸਤੰਬਰ 2026/ਜੋਗਿੰਦਰ:
ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਆਮ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 112 ਇਮਰਜੈਂਸੀ ਰਿਸਪਾਂਸ ਸਿਸਟਮ ਵਲੋਂ ਵਿਸ਼ੇਸ਼ ਉਪਾਲ ਕੀਤੇ ਜਾ ਰਹੇ ਹਨ। ਇੰਚਾਰਜ ਏ.ਐੱਸ.ਆਈ. ਨਿਰਭੈ ਸਿੰਘ ਦੀ ਅਗਵਾਈ ਹੇਠ 112 ਦੀਆਂ ਟੀਮਾਂ 24 ਘੰਟੇ ਮੁਸਤੈਦ ਹਨ ਤਾਂ ਜੋ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਲੋਕਾਂ ਤੱਕ ਤੁਰੰਤ ਮਦਦ ਪਹੁੰਚਾਈ ਜਾ ਸਕੇ।
ਏ.ਐੱਸ.ਆਈ. ਨਿਰਭੈ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 112 ਹੈਲਪਲਾਈਨ ਨੰਬਰ ਲੋਕਾਂ ਦੀ ਸੁਰੱਖਿਆ ਲਈ ਹਮੇਸ਼ਾ ਤਿਆਰ ਹੈ। ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ: ਜਿਨਾਂ ਦੇ ਪੁਲਿਸ ਥਾਣੇ ਜਾਂ ਕੋਰਟ ਵਿੱਚ ਕੇਸ ਚੱਲ ਰਹੇ ਹਨ ਉਹ 112 ਤੇ ਕਾਲ ਨਾ ਕਰਨ ਕਿਉਂਕਿ ਇਹ 112 ਇਕੱਲੀ ਐਮਰਜਂਸੀ ਲਈ ਹੈ ਹੈ
ਤੁਰੰਤ ਮਦਦ: ਕਿਸੇ ਵੀ ਐਮਰਜੈਂਸੀ, ਸ਼ੱਕੀ ਗਤੀਵਿਧੀ ਜਾਂ ਹਾਦਸੇ ਦੀ ਸੂਰਤ ਵਿੱਚ ਬਿਨਾਂ ਝਿਜਕ ‘112’ ਨੰਬਰ ‘ਤੇ ਕਾਲ ਕਰੋ।
ਪੁਲਿਸ ਦਾ ਸਹਿਯੋਗ: ਇਲਾਕੇ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਏ ਰੱਖਣ ਲਈ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੇਵੋ।
ਅਫਵਾਹਾਂ ਤੋਂ ਬਚੋ: ਸੋਸ਼ਲ ਮੀਡੀਆ ‘ਤੇ ਫੈਲਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਝੂਠੀਆਂ ਅਫਵਾਹਾਂ ‘ਤੇ ਯਕੀਨ ਨਾ ਕਰੋ।
ਪੁਲਿਸ ਪ੍ਰਸ਼ਾਸਨ ਦਾ ਮੁੱਖ ਮਕਸਦ ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਅਪਰਾਧਿਕ ਅਨਸਰਾਂ ‘ਤੇ ਨਕੇਲ ਕੱਸਣਾ ਅਤੇ ਨਾਗਰਿਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ।





