Saturday, September 12, 2026
20.5 C
London
Home Uncategorized ਤਲਾਕ ( ਮਿੰਨੀ ਕਹਾਣੀ )

ਤਲਾਕ ( ਮਿੰਨੀ ਕਹਾਣੀ )

0
28

ਸਰਪੰਚ ਸਾਹਿਬ! “ਮੈਂ ਨਹੀਂ ਰਹਿਣਾ ਇਸ ਸ਼ਰਾਬੀ ਆਦਮੀ ਨਾਲ ਮੇਰੀ ਤਾਂ ਜ਼ਿੰਦਗੀ ਹੀ ਖਰਾਬ ਹੋ ਗਈ ਹੈ ਭਰੀ ਪੰਚਾਇਤ ਵਿੱਚ ਜੀਤੋ ਬੋਲੀ”।
ਬਿੱਲੂ ਬੋਲਿਆ,” ਸਰਪੰਚ ਸਾਹਿਬ ! ਮੈਂ ਵੀ ਰੋਜ਼ ਦੇ ਝਗੜੇ ਤੋਂ ਤੰਗ ਆ ਗਿਆ ਹਾਂ, ਹਰ ਵੇਲੇ ਘਰ ਵਿੱਚ ਲੜਾਈ ਹੀ ਰਹਿੰਦੀ ਹੈ ਬਸ, ਇੱਕ ਪਾਸਾ ਕਰ ਦਿਓ ਅੱਜ।”
ਜੀਤੋ ਤੇ ਬਿੱਲੂ ਨੂੰ ਆਪਸ ਵਿੱਚ ਲੜਦੇ ਹੋਏ ਦੇਖ ਕੇ ਉਹਨਾਂ ਦਾ 11 ਸਾਲ ਪੁੱਤਰ ਬੋਲਿਆ,” ਸਰਪੰਚ ਸਾਹਿਬ! ਮੈਂ ਨਹੀਂ ਰਹਿਣਾ ਇਹਨਾਂ ਦੋਨਾਂ ਦੇ ਨਾਲ ਮੈਨੂੰ ਤਾਂ ਅਨਾਥ ਆਸ਼ਰਮ ਵਿੱਚ ਭੇਜ ਦਿਓ ਮੈਂ ਇਹਨਾਂ ਦੋਨਾਂ ਤੋਂ ਤੰਗ ਆ ਗਿਆ ਹਾਂ “।

ਬੱਚੇ ਦੀ ਗੱਲ ਸੁਣ ਕੇ ਪੰਚਾਇਤ ਵਿੱਚ ਸਨਾਟਾ ਛਾ ਗਿਆ

✍️ ਕੁਲਵਿੰਦਰ ਕੁਮਾਰ
9914481924