Saturday, September 12, 2026
20.5 C
London
Home ਪੰਜਾਬ ਸ਼ਹੀਦ ਊਧਮ ਸਿੰਘ ਦੇ ਬੁੱਤ ਤੋਂ ਲਹਿਰਾਇਆ ਤਿਰੰਗਾ, ਸਰਕਾਰੀ ਹਾਲਾਂ ‘ਚੋਂ ਆਗੂਆਂ...

ਸ਼ਹੀਦ ਊਧਮ ਸਿੰਘ ਦੇ ਬੁੱਤ ਤੋਂ ਲਹਿਰਾਇਆ ਤਿਰੰਗਾ, ਸਰਕਾਰੀ ਹਾਲਾਂ ‘ਚੋਂ ਆਗੂਆਂ ਦੀਆਂ ਤਸਵੀਰਾਂ ਹਟਾਉਣ ਦੀ ਉੱਠੀ ਮੰਗ

0
11

ਸੰਗਰੂਰ/ ਸੁਨਾਮ ਊਧਮ ਸਿੰਘ ਵਾਲਾ 31 ਜੁਲਾਈ/ਜੋਗਿੰਦਰ – ਸ਼ਹੀਦ ਊਧਮ ਸਿੰਘ ਜੀ ਦੇ 87ਵੇਂ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਰਾਜ ਪੱਧਰੀ ਸਮਾਗਮ ਮੌਕੇ ਸਰਕਾਰ ਵੱਲੋਂ ਸਥਾਪਿਤ ਕੀਤੇ ਗਏ ਸ਼ਹੀਦ ਊਧਮ ਸਿੰਘ ਦੇ ਬੁੱਤ ਤੇ ਲਹਿਰਾ ਰਿਹਾ ਤਿਰੰਗਾ ਝੰਡਾ ਬਿਲਕੁਲ ਖਸਤਾ ਹਾਲਤ ਵਿੱਚ ਹੈ ਜਦੋ ਕਿ ਪੰਜਾਬ ਸਰਕਾਰ ਨੇ ਸ਼ਹੀਦ ਦੇ ਬੁੱਤ ਕੋਲ ਆਮ ਆਦਮੀ ਪਾਰਟੀ ਦੇ ਇਸ਼ਤਿਹਾਰਾਂ ਨੂੰ ਬਾਖੂਬ ਚਮਕਾਇਆ, ਜਿਸ ਤੇ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਭਗਵੰਤ ਮਾਨ ਦੀ ਅਗਵਾਈ ਵਿੱਚ ਨੇਤਾ ਇਹਨਾਂ ਨੂੰ ਸ਼ਹੀਦਾਂ ਅਤੇ ਦੇਸ਼ ਦੇ ਤਿਰੰਗੇ ਝੰਡੇ ਦਾ ਕਿੰਨਾ ਸਨਮਾਨ ਹੈ ਉਹ ਇਥੋਂ ਪਤਾ ਲੱਗਦਾ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ

ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਕਰਦਿਆਂ ਕਿਹਾ ਸੁਨਾਮ ਵਿੱਚ ਸ਼ਹੀਦ ਦੇ ਸ਼ਹੀਦੀ ਦਿਹਾੜੇ’ ਮੌਕੇ ਵੱਡੀ ਗਿਣਤੀ ਵਿੱਚ ਸੁਰੱਖਿਆ ਫੋਰਸ ਪ੍ਰਸ਼ਾਸਨ ਵੱਲੋਂ ਤਿਆਰੀਆਂ ਦਿਨ ਰਾਤ ਕੀਤੀਆਂ ਗਈਆਂ ਪ੍ਰੰਤੂ ਸਿਰਫ ਸਿਆਸੀ ਲਾਹਾ ਲੈਣ ਲਈ। ਕਿਉਂਕਿ ਸ਼ਹਿਰ ਵਿੱਚ ਥਾਂ ਥਾਂ ਸਰਕਾਰ ਵੱਲੋਂ ਲਾਏ ਗਏ ਤਿਉਹਾਰਾਂ ਦੇ ਵੱਡੇ ਵੱਡੇ ਬੋਰਡ ਦੇਖ ਕੇ ਇਹੀ ਲੱਗ ਰਿਹਾ ਹੈ ਕਿ ਇਹ ਸਿਰਫ ਸਿਆਸੀ ਸ਼ੋਸ਼ਾ ਬਾਜੀ ਤੋਂ ਬਿਨਾਂ ਕੁਝ ਵੀ ਨਹੀਂ! ਇਸ ਮੌਕੇ ਸ਼ਹੀਦੇ ਆਜ਼ਮ ਸ. ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਸੁਨਾਮ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਉਹਨਾਂ ਦੀ ਸ਼ਹਾਦਤ ਨੂੰ ਕੋਟਿਨ ਕੋਟ ਪ੍ਰਣਾਮ ਕੀਤਾ ਅਤੇ ਵੱਖ-ਵੱਖ ਸ਼ਹੀਦੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।