Saturday, September 12, 2026
20.5 C
London
Home ਮਨੋਰੰਜਨ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੋਂਗੋਵਾਲ ਵਿਖੇ ‘ਬਾਲ ਦਿਵਸ’ ਮਨਾਇਆ ਗਿਆ...

ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੋਂਗੋਵਾਲ ਵਿਖੇ ‘ਬਾਲ ਦਿਵਸ’ ਮਨਾਇਆ ਗਿਆ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ।

0
90

ਸੰਗਰੂਰ/ਲੋਂਗੋਵਾਲ/ਜੋਗਿੰਦਰ: ਅੱਜ ਮਿਤੀ 14/11/25 ਨੂੰ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੋਂਗੋਵਾਲ ਵਿਖੇ ‘ਬਾਲ ਦਿਵਸ’ ਮਨਾਇਆ ਗਿਆ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ । ਜਿਸ ਵਿੱਚ ਨਰਸਰੀ ਅਤੇ ਕਿੰਡਰ ਗਾਰਡਨ ਕਲਾਸ ਦੇ ਲਗਭਗ 180 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਜਿਸ ਵਿੱਚ ਮਾਪਿਆਂ ਨੇ ਬੜੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਮੈਡਮ ਡਾ ਹਰਮੋਹਿੰਦਰ ਕੌਰ ਅਤੇ ਮੈਡਮ ਕੁਲਵੀਰ ਕੌਰ ਜੀ ਨੇ ਬਤੌਰ ਜੱਜ ਵਜੋਂ ਸੇਵਾ ਨਿਭਾਈ।

ਇਹਨਾਂ ਮੁਕਾਬਲਿਆਂ ਵਿੱਚ ਨਰਸਰੀ ਜਮਾਤ ਵਿੱਚੋਂ ਪਹਿਲੀ ਪੁਜ਼ੀਸ਼ਨ ਤੇਗਵੀਰ ਸਿੰਘ, ਪਰਨੀਤ ਕੌਰ, ਕੁਦਰਤਵੀਰ ਕੌਰ ਨੇ ਹਾਸਿਲ ਕੀਤੀ । ਦੂਸਰੀ ਪੁਜੀਸ਼ਨ ਗੁਰਜੋਤ ਕੌਰ, ਹਰਗੁਣ ਸਿੰਘ ਢੀਂਡਸਾ ਅਤੇ ਗੁਨਰੀਤ ਕੌਰ ਨੇ ਹਾਸਿਲ ਕੀਤੀ। ਤੀਸਰੀ ਪੁਜੀਸ਼ਨ ਸੁਖਪ੍ਰੀਤ ਕੌਰ, ਕੁਲਰੀਤ ਕੌਰ ਅਤੇ ਖੁਸ਼ਵੀਰ ਸਿੰਘ ਨੇ ਹਾਸਲ ਕੀਤੀ। ਐਲ.ਕੇ.ਜੀ ਜਮਾਤ ਵਰਗ ਵਿੱਚੋਂ ਪਹਿਲੀ ਪੁਜੀਸ਼ਨ ਅਸ਼ਮੀਤ ਕੌਰ, ਰਵਪ੍ਰੀਤ ਸਿੰਘ ਅਤੇ ਜੀਵੀਕਾ ਨੇ ਪ੍ਰਾਪਤ ਕੀਤੀ । ਦੂਸਰੀ ਪੁਜੀਸ਼ਨ ਰਿਆਨ, ਗੁਰਲੀਨ ਕੌਰ ਅਤੇ ਅਵਨੂਰ ਕੌਰ ਨੇ ਪ੍ਰਾਪਤ ਕੀਤੀ ।

ਤੀਸਰੀ ਪੁਜੀਸ਼ਨ ਗੁਨਰੀਤ ਕੌਰ, ਸਾਹਿਬਜੋਤ ਸਿੰਘ ਅਤੇ ਅਵਨੀਤ ਕੌਰ ਨੇ ਪ੍ਰਾਪਤ ਕੀਤੀ । ਇਸ ਤੋਂ ਇਲਾਵਾ ਨਿਮਰਤ ਕੌਰ, ਜਸ਼ਨਜੋਤ ਕੌਰ, ਮਨਵੀਰ ਸਿੰਘ, ਮਨਰਾਜ ਕੌਰ, ਵੀਰਅੰਸ਼,ਗੁਰਸ਼ਾਨ ਸਿੰਘ ਖਹਿਰਾ,ਅਗਮਬੀਰ ਸਿੰਘ ਦੁਲਟ, ਅੰਸ਼ਪ੍ਰੀਤ ਸਿੰਘ, ਅਵਨੀਤ ਕੌਰ,ਮਹਿਰਾਬ ਸਿੰਘ ਖਹਿਰਾ ਗੁਰਅਸੀਸ ਕੌਰ ਅਤੇ ਪਰਮਵੀਰ ਸਿੰਘ ਨੇ ਹੌਂਸਲਾ ਅਫ਼ਜ਼ਾਈ ਇਨਾਮ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਸਾਲ 2023 -24 ਅਤੇ 2024-25 ਸ਼ੈਸਨ ਦੇ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਜੇਤੂ ਬੱਚਿਆਂ ਨੂੰ ਸਕੂਲ ਦੇ ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋ ਅਤੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਸੀਮਾ ਠਾਕੁਰ ਜੀ ਨੇ ਬੱਚਿਆਂ ਨੂੰ ਇਨਾਮ ਵੰਡੇ । ਇਸ ਮੌਕੇ ਸਮੂਹ ਸਟਾਫ਼ ਅਤੇ ਮਾਪੇ ਹਾਜ਼ਰ ਸਨ।