ਸੁਨਾਮ ਪੁਲਿਸ ਦੀ ਵੱਡੀ ਮੁਸਤੈਦੀ: ਮਹਿਜ਼ 2 ਘੰਟਿਆਂ ਵਿੱਚ ਲੱਭੇ ਗੁੰਮ ਹੋਏ ਜੁੜਵਾ ਬੱਚੇ, ਪਰਿਵਾਰ ਦੇ ਹਵਾਲੇ ਕੀਤੇ

0
11

ਸੁਨਾਮ ਊਧਮ ਸਿੰਘ ਵਾਲਾ/ਜੋਗਿੰਦਰ /2ਜੁਲਾਈ ਸੁਨਾਮ ਪੁਲਿਸ ਵੱਲੋਂ ਇਨਸਾਨੀਅਤ ਅਤੇ ਮੁਸਤੈਦੀ ਦੀ ਇੱਕ ਮਿਸਾਲ ਪੇਸ਼ ਕਰਦਿਆਂ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ। ਪੁਲਿਸ ਨੇ ਤਤਪਰਤਾ ਦਿਖਾਉਂਦੇ ਹੋਏ ਮਹਿਜ਼ ਦੋ ਘੰਟਿਆਂ ਦੇ ਅੰਦਰ-ਅੰਦਰ ਗੁੰਮ ਹੋਏ ਦੋ ਜੁੜਵਾ ਬੱਚਿਆਂ (ਲਵ ਕੁਮਾਰ ਅਤੇ ਕੁਸ ਕੁਮਾਰ) ਨੂੰ ਸਹੀ-ਸਲਾਮਤ ਬਰਾਮਦ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ ਹੈ । ਪਰਿਵਾਰ ਦੇ ਚਿਹਰਿਆਂ ‘ਤੇ ਮੁੜੀ ਰੌਣਕ: ਬੱਚਿਆਂ ਦੇ ਗੁੰਮ ਹੋਣ ਤੋਂ ਬਾਅਦ ਪਰਿਵਾਰ ਕੇਵਟ ਪਰੇਸ਼ਾਨ ਅਤੇ ਡਰਿਆ ਹੋਇਆ ਸੀ।

ਪਰ ਸੁਨਾਮ ਪੁਲਿਸ ਨੇ ਬਿਨਾਂ ਸਮਾਂ ਗਵਾਏ ਤੁਰੰਤ ਕਾਰਵਾਈ ਸ਼ੁਰੂ ਕੀਤੀ ਅਤੇ ਦੋਵਾਂ ਮਾਸੂਮਾਂ ਨੂੰ ਸੁਰੱਖਿਅਤ ਲੱਭਲਿਆ। ਜਦੋਂ ਬੱਚਿਆਂ ਨੂੰ ਮਾਪਿਆਂ ਦੇ ਹਵਾਲੇ ਕੀਤਾ ਗਿਆ ਤਾਂ ਪਰਿਵਾਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ। ਪਰਿਵਾਰ ਵੱਲੋਂ ਸੁਨਾਮ ਪੁਲਿਸ ਪ੍ਰਸ਼ਾਸਨ ਦਾ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ। ਪੁਲਿਸ ਦੀ ਇਸ ਤੁਰੰਤ ਕਾਰਵਾਈ ਅਤੇ ਮੁਸਤੈਦੀ ਦੀ ਇਲਾਕੇ ਵਿੱਚ ਹਰ ਪਾਸੇ ਜੰਮ ਕੇ ਤਾਰੀਫ਼ ਹੋ ਰਹੀ ਹੈ।