Saturday, September 12, 2026
20.5 C
London
Home Uncategorized ਸੁਨਾਮ ਦੇ ਵਿਕਾਸ ਪੁਰਸ਼ ਵੱਜੋਂ ਜਾਣੇ ਜਾਂਦੇ ਸਨ ਸਵਰਗੀ ਬਾਬੂ ਭਗਵਾਨ ਦਾਸ...

ਸੁਨਾਮ ਦੇ ਵਿਕਾਸ ਪੁਰਸ਼ ਵੱਜੋਂ ਜਾਣੇ ਜਾਂਦੇ ਸਨ ਸਵਰਗੀ ਬਾਬੂ ਭਗਵਾਨ ਦਾਸ ਅਰੋੜਾ

0
22

ਸੁਨਾਮ ਊਧਮ ਸਿੰਘ ਵਾਲਾ/ਜੋਗਿੰਦਰ /2ਜੁਲਾਈ
ਕਹਿੰਦੇ ਹਨ ਕਿ ਜਿਨ੍ਹਾਂ ਲੋਕਾਂ ਨੇ ਲੋਕ ਸੇਵਾ ਰਾਹੀਂ ਤੇ ਆਪਣੇ ਫਰਜਾਂ ਪ੍ਰਤੀ ਪੂਰੀ ਤਰਾਂ ਸਮਰਪਿਤ ਹੋ ਕੇ, ਮੁਸ਼ੱਕਤ ਭਰੀ ਜਿੰਦਗੀ ਰਾਂਹੀ ਬੁਲੰਦੀਆਂ ਨੂੰ ਛੂਹੀਆ ਹੋਵੇ, ਉਹ ਸਦੀਆਂ ਤੱਕ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ, ਲੋਕ ਅਜਿਹੀਆਂ ਵਿਲੱਖਣ ਸਖਸ਼ੀਅਤਾਂ ਦੀਆਂ ਉਦਾਹਰਨਾਂ ਨੂੰ ਆਪਣੀ ਰੋਜ਼ ਮੱਰਾ ਦੀ ਜਿੰਦਗੀ ਦਾ ਹਿੱਸਾ ਬਣਾ ਲੈਂਦੇ ਹਨ। ਅਜਿਹੀ ਇੱਕ ਲਾਸਾਨੀ ਤੇ ਸਿਰਮੌਰ ਸਖਸ਼ੀਅਤ ਸੀ ਪੰਜਾਬ ਦੇ ਸਾਬਕਾ ਮੰਤਰੀ ਬਾਬੂ ਭਗਵਾਨ ਦਾਸ ਅਰੋੜਾ, ਜਿਹਨਾਂ ਨੇ ਆਪਣੇ ਵਿਅਕਤੀਤਵ ਦੇ ਵੱਖ-ਵੱਖ ਪਹਿਲੂਆਂ ਰਾਂਹੀ ਸਮਾਜ ਦੇ ਹਰ ਵਰਗ, ਭਾਵੇਂ ਉਹ ਉਹਨਾਂ ਦੇ ਸਿਆਸੀ ਵਿਰੋਧੀ ਹੀ ਕਿਉਂ ਨਾ ਹੋਣ, ਦੇ ਦਿਲਾਂ ਵਿੱਚ ਇਕ ਅਲੱਗ ਸਥਾਨ ਬਨਾਇਆ। ਸੁੱਘੜ ਤੇ ਦੂਰਅੰਦੇਸ਼ੀ ਸੁਭਾਅ ਦੀ ਰੱਬੀ ਬਖਸ਼ੀਸ਼ ਦੇ ਇਸ ਮਾਲਕ ਨੇ 12 ਦਸੰਬਰ, 1942 ਨੂੰ ਮਾਤਾ ਮੁੰਨੀ ਦੇਵੀ ਜੀ ਦੀ ਸੁਲੱਖਣੀ ਕੁੱਖੋਂ, ਪਿਤਾ ਬੁੱਧ ਰਾਮ ਜੀ ਦੇ ਘਰ ਪਿੰਡ ਬਡਰੁੱਖਾਂ (ਸੰਗਰੂਰ) ਵਿਖੇ ਜਨਮ ਲਿਆ। ਮੁਢਲੀ ਤੇ ਹੋਰ ਸਿੱਖਿਆ ਮਸਤੂਆਣਾ ਸਾਹਿਬ ਅਤੇ ਸੰਗਰੂਰ ਤੋਂ ਹਾਸਲ ਕੀਤੀ। ਬਚਪਨ ਤੋਂ ਬਾਅਦ ਸੰਭਲੀ ਹੋਈ ਉਮਰ ਵਿੱਚ ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ। ਇਸ ਤੋਂ ਬਾਅਦ ਜਿੰਦਗੀ ਦੀ ਗਤੀ ਨੂੰ ਸਭ ਤੋਂ ਉਤਲੀ ਗਿਅਰ ਵਿੱਚ ਰੱਖਿਆ। ਸਨ 1981 ਤੋਂ ਟਰੱਕ ਯੂਨੀਅਨ ਸੁਨਾਮ ਦੇ ਕਈ ਸਾਲ ਪ੍ਰਧਾਨ ਰਹੇ। ਇਸ ਤੋਂ ਪਹਿਲਾਂ “ਕਮਲ ਬੱਸ” ਅਤੇ “ਅਮਨਦੀਪ ਬੱਸ” ਦੀ ਸ਼ੁਰੂਆਤ ਕੀਤੀ। ਬਾਅਦ ਵਿੱਚ ਇਕ ਟਰਾਂਸਪੋਰਟ ਕੰਪਨੀ, ਫਾਇਨੈਂਸ ਕੰਪਨੀ, ਫਲੌਰ ਮਿੱਲ ਅਤੇ ਕੋਲਡ ਸਟੋਰ ਦੀ ਸ਼ੁਰੂਆਤ ਕੀਤੀ। ਸ਼੍ਰੀ ਅਰੋੜਾ ਲੈਂਡ ਮਾਰਟਗੇਜ਼ ਬੈਂਕ ਸੰਗਰੂਰ ਦੇ ਡਾਇਰੈਕਟਰ ਵੀ ਰਹੇ।
1991 ਵਿੱਚ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਹਰ ਦਿਲ ਅਜੀਜ ਹੋਣ ਦੇ ਕਾਰਨ ਲੋਕਾਂ ਦੇ ਦੁੱਖਾਂ, ਤਕਲੀਫਾਂ ਨੂੰ ਆਪਣੇ ਸ਼ਰੀਰ ਤੇ ਹੰਢਾਉਣ ਦੇ ਅਨੋਖੇ ਗੁਣ, ਗਰੀਬਾਂ ਤੇ ਮਜਦੂਰਾਂ ਪ੍ਰਤੀ ਹਾਅ ਦਾ ਨਾਅਰਾ ਮਾਰਨ ਦੀ ਆਦਤ ਹੋਣ ਕਾਰਨ, ਇਹ ਚੋਣਾਂ, ਜੋ ਕਿ ਬਾਅਦ ਵਿਚ ਮੁਲਤਵੀ ਹੋ ਗਈਆ ਸਨ, ਆਪਣੇ ਜਨਤਕ ਆਧਾਰ ਨੂੰ ਮਜਬੂਤ ਕੀਤਾ। ਉਸ ਤੋਂ ਬਾਅਦ ਉਨ੍ਹਾਂ ਨੇ 1992 ਵਿੱਚ ਪੰਜਾਬ ਅਸੈਂਬਲੀ ਚੋਣਾਂ ਵਿੱਚ ਕਾਂਗਰਸ ਦੀ ਟਿਕਟ ਤੇ ਭਾਰੀ ਫਰਕ ਨਾਲ ਜਿੱਤ ਹਾਸਲ ਕੀਤੀ ਅਤੇ ਪੰਜਾਬ ਸਰਕਾਰ ਵਿੱਚ ਫੂਡ ਅਤੇ ਸਪਲਾਈ, ਜੰਗਲਾਤ, ਜੇਲ ਤੇ ਨਿਆਂ, ਬਿਜਲੀ ਅਤੇ ਟਰਾਂਸਪੋਰਟ ਮੰਤਰੀ ਰਹੇ। ਆਪਣੀਆਂ ਜੁੰਮੇਵਾਰੀਆਂ ਨੂੰ ਨਿਭਾਉਂਦੇ ਹੋਏ, ਉਨ੍ਹਾਂ ਨੇ ਹਲਕਾ ਸੁਨਾਮ ਦੇ ਚਹੁੰਮੁਖੀ ਵਿਕਾਸ ਦਾ ਇਕ ਇਤਿਹਾਸ ਰਚਿਆ, ਜੋ ਅੱਜ ਵੀ ਲੋਕਾਂ ਦੇ ਮੂੰਹ ਚੜ੍ਹ ਕੇ ਬੋਲਦਾ ਹੈ, ਇਹ ਕਾਰਨ ਸੀ ਕਿ 1997 ਦੀਆਂ ਚੋਣਾਂ ਵਿੱਚ ਅਕਾਲੀ ਦਲ ਦੀ ਹਨੇਰੀ ਹੋਣ ਦੇ ਬਾਵਜੂਦ ਵੀ ਅਰੋੜਾ ਜੀ ਵਿਧਾਇਕ ਚੁਣੇ ਗਏ। ਬਾਬੂ ਜੀ ਨੇ ਆਪਣੇ ਹਲਕੇ ਵਿਚ ਸਿਹਤ ਸੇਵਾਵਾਂ ਦੀ ਘਾਟ ਨੂੰ ਦੇਖਦੇ ਹੋਏ ਗੁਰੂ ਨਾਨਕ ਦੇਵ ਡੈਂਟਲ ਕਾਲਜ ਅਤੇ ਰਿਸਰਚ ਇੰਸਟੀਚਿਊਟ ਸੁਨਾਮ ਵਿਖੇ ਖੋਲ੍ਹ ਕੇ ਇਸ ਨੂੰ ਸਿੱਖਿਆ ਦੇ ਅੰਤਰ-ਰਾਸ਼ਟਰੀ ਨਕਸ਼ੇ ਤੇ ਲੈ ਆਂਦਾ। ਸੁਨਾਮ ਦੀ ਇਸ ਸਖਸ਼ੀਅਤ ਦੇ ਬੁਲੰਦੀਆਂ ਤੇ ਹੋਏ ਠਹਿਰਾਅ ਨੇ ਸੁਨਾਮ ਦੇ ਲੋਕਾਂ ਤੋਂ ਇਸ ਮਸੀਹੇ ਨੂੰ ਉਸ ਵਕਤ ਲੋਕਾਂ ਤੋਂ ਖੋਹ ਲਿਆ ਜਦੋਂ ਤਿੰਨ ਜੁਲਾਈ 2000 ਦੀ ਕਾਲੀ ਤੇ ਮਨਹੂਸ ਰਾਤ ਨੂੰ ਉਹ ਸਦਾ ਲਈ ਸਭ ਨੂੰ ਵਿਛੋੜਾ ਦੇ ਗਏ।
ਅੱਜ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਡੈਂਟਲ ਕਾਲਜ ਵਿੱਚ ਉਨਾ ਦੇ ਪੁੱਤਰ ਕੈਬਨਿਟ ਮੰਤਰੀ ਅਤੇ ਪੰਜਾਬ ਪ੍ਰਧਾਨ ਆਮ ਆਦਮੀ ਪਾਰਟੀ ਸ੍ਰੀ ਅਮਨ ਅਰੋੜਾ, ਬਾਬੂ ਜੀ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੇ ਹਨ।
ਅਮਨ ਅਰੋੜਾ ਨੇ ਬਾਬੂ ਭਗਵਾਨ ਦਾਸ ਅਰੋੜਾ ਵੱਲੋਂ ਮਿਲੀ ਵਿਕਾਸ ਦੀ ਸਿਆਸੀ ਵਿਰਾਸਤ ਨੂੰ ਆਪਣੀ ਅਣਥੱਕ ਤੇ ਦੂਰ ਅੰਦੇਸ਼ੀ ਸੋਚ ਨਾਲ ਵਿਕਾਸ ਦੇ ਬੂਟੇ ਨੂੰ ਬੋਹੜ ਵਿੱਚ ਬਦਲ ਦਿੱਤਾ। ਸ਼ਹੀਦ ਊਧਮ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਦਿੰਦਿਆ ਉਨ੍ਹਾਂ ਦੇ ਸਮਾਰਕ ਦੀ ਪੂਰਣ ਕਾਇਆ ਕਲਪ ਦਾ ਪ੍ਰੋਜੈਕਟ ਜਿਸ ਵਿੱਚ ਮਿਉਜਿਅਮ, ਯਾਦਗਾਰੀ ਗੇਟ, 7-D ਦਾ ਥੀਏਟਰ ਨਿਰਮਾਣ ਸ਼ਾਮਿਲ ਹਨ, ਲੈ ਕੇ ਆਏ।
ਹਲਕੇ ਦੇ ਤਿੰਨੇ ਸ਼ਹਿਰਾਂ ਸੁਨਾਮ, ਲੋਂਗੋਵਾਲ ਅਤੇ ਚੀਮਾ ਵਿੱਚ ਅਤਿ ਆਧੁਨਿਕ ਹਸਪਤਾਲ ਸੁਨਾਮ ਵਿਖੇ ਟ੍ਰਾਮਾ ਸੈਂਟਰ ਅਤੇ ਡਰੱਗ ਵੇਅਰ ਹਾਊਸ ਦੀ ਸੋਗਾਤ ਦਿੱਤੀ।
ਖੇਡਾਂ ਦੇ ਖੇਤਰ ਵਿੱਚ 31 ਪੇਂਡੂ ਸਟੇਡੀਅਮਾਂ ਦਾ ਨਿਰਮਾਣ ਸੁਨਾਮ ਊਧਮ ਸਿੰਘ ਵਾਲਾ ਵਿਖੇ ਸੰਥੈਟਿਕ ਟਰੈਕ ਅਤੇ ਹਾਕੀ ਐਸਟ੍ਰੋਟਰਫ, ਇਸ ਦੇ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕਰਨ ਲਈ ਆਧੁਨਿਕ ਰਿਹਾਇਸ਼ ਸਪੋਰਟਸ ਕੰਪਲੈਕਸ ।
ਇਕ ਛੱਤ ਹੇਠਾਂ ਸਹੂਲਤਾਂ ਦੇਣ ਲਈ ਆਧੁਨਿਕ ਤਹਿਸੀਲ ਕੰਪਲੈਕਸ ਸੁਨਾਮ ਵਿਖੇ ਨਵਾਂ ਬੱਸ ਸਟੈਂਡ, SUS ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਤੇ ਸਰਕਾਰੀ ਕਾਲਜ ਵਿਖੇ ਨਵੇਂ ਵਿਦਿਅਕ ਬਲਾਕ, ਖੇੜੀ ਵਿਖੇ ਨੌਜਵਾਨਾਂ ਨੂੰ ਫੌਜ ਦੀ ਟ੍ਰੇਨਿੰਗ ਕਰਵਾਉਣ ਲਈ ਸੀ-ਪਾਇਟ ਸੈਂਟਰ ਅਤੇ ਅੰਤਰ ਰਾਸ਼ਟਰੀ ਖੇਡ ਸਟੇਡੀਅਮ ਅਤੇ ਦਰਜਨਾਂ ਦੇ ਹਿਸਾਬ ਨਾਲ ਪੁਲਾਂ ਅਤੇ ਸੈਂਕੜੇ ਕਿਲੋਮੀਟਰ ਸੜਕਾਂ ਦਾ ਨਿਰਮਾਣ ਕਰਵਾਇਆ ਗਿਆ।
ਇਹ ਸਭ ਕੁੱਝ ਅਮਨ ਅਰੋੜਾ ਜੀ ਦੇ ਬਾਬੂ ਜੀ ਦੇ ਸੁਪਨਿਆਂ ਨੂੰ ਇਨ-ਬਿਨ ਸਾਕਾਰ ਕਰਨ ਲਈ ਦਿਨ ਰਾਤ ਇਕ ਕਰਕੇ ਕੀਤਾ
ਇਸ ਤੋਂ ਇਲਾਵਾ ਬਾਬੂ ਭਗਵਾਨ ਦਾਸ ਅਰੋੜਾ ਹਸਪਤਾਲ ਸ਼ੁਰੂ ਕੀਤਾ ਗਿਆ ਅਤੇ ਡੈਂਟਲ ਕਾਲਜ ਵਿੱਚ ਇਲਾਕੇ ਦੇ ਮੱਧਮ ਤੇ ਗਰੀਬ ਵਰਗ ਦੇ ਬੱਚੇ ਤਕਨੀਕੀ ਸਿੱਖਿਆ ਪ੍ਰਾਪਤ ਕਰਕੇ ਉਜਵਲ ਭਵਿਖ ਬਣਾ ਰਹੇ ਹਨ।
ਅੱਜ 3 ਜੁਲਾਈ ਨੂੰ ਬਾਬੂ ਭਗਵਾਨ ਦਾਸ ਅਰੋੜਾ ਜੀ ਦੀ 26ਵੀ ਬਰਸੀ ਗੁਰੂ ਨਾਨਕ ਦੇਵ ਡੈਂਟਲ ਕਾਲਜ ਸੁਨਾਮ ਵਿੱਚ ਮਨਾਈ ਜਾ ਰਹੀ ਹੈ, ਜਿੱਥੇ ਫਰੀ ਡੈਂਟਲ ਅਤੇ ਮੈਡੀਕਲ ਕੈਂਪ ਵਿੱਚ ਹਜਾਰਾਂ ਲੋਕ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਵਾਉਣਗੇ ਅਤੇ ਉਸ ਮਹਾਨ ਸਖਸ਼ੀਅਤ, ਵਿਕਾਸ ਪੁਰਸ਼ ਸ੍ਰੀ ਭਗਵਾਨ ਦਾਸ ਅਰੋੜਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।