Saturday, September 12, 2026
16.5 C
London
Home ਪੰਜਾਬ ਆਲ੍ਹਣੇ ( ਮਿੰਨੀ ਕਹਾਣੀ )

ਆਲ੍ਹਣੇ ( ਮਿੰਨੀ ਕਹਾਣੀ )

0
19

               ਮਨਜੀਤ ਆਪਣੇ ਪੁਰਾਣੇ ਘਰ ਵਿਚ ਕੁਝ ਰੱਦੋ ਬਦਲ ਕਰਕੇ ਉਸ ਨੂੰ  ਨਵੀਂ ਦਿੱਖ ਦੇਣ ਲਈ, ਨਵੇ ਬਣੇ ਨਕਸ਼ੇ ਨੂੰ ਘੋਖ ਰਿਹਾ ਸੀ, ਬਾਕੀ ਤਾਂ ਠੀਕ ਸੀ ਪਰ ਨਲਕੇ ਕੋਲ ਬਾਪੂ ਵੱਲੋ ਲਾਈ ਡੇਕ, ਉਸਦੇ ਨਕਸ਼ੇ ਵਿਚ ਅੜਿਕਾ ਪਾ ਰਹੀ ਸੀ।ਉਹ ਬੜਾ ਸ਼ਸੋ ਪੰਜ ਵਿਚ ਸੀ ਕਿ ਨਵੀਨੀਕਰਨ ਵੀ ਹੋ ਜਾਵੇ ਤੇ ਡੇਕ ਵੀ ਕਿਸੇ ਤਰ੍ਹਾਂ ਬਚ ਜਾਵੇ।
                 " ਕਿਵੇ ਮਨਜੀਤ! ਬੜੀਆਂ ਡੂੰਘੀਆਂ ਸੋਚਾਂ ਵਿਚ ਡੁੱਬਿਆ ਲਗਦੈ,ਸੱਭ ਖੈਰ ਸੁਖ ਐ" ਅਚਾਨਕ ਬਾਹਰੋ ਆਏ ਉਸਦੇ ਦੋਸਤ ਪਾਲਾ ਨੇ ਉਸ ਦੀ ਸੋਚਾਂ ਦੀ ਲੜੀ ਨੂੰ ਤੋੜ ਦਿੱਤਾ।
      " ਨਹੀਂ ਪਾਲੇ! ਐਸੀ ਕੋਈ ਗੱਲ ਨਹੀਂ, ਉਝ ਈ ਘਰ ਨੂੰ ਕੁਝ ਨਵਾਂ ਰੂਪ ਦੇਣ ਦੀ ਵਿਉਤ ਬਣਾ ਰਿਹਾ ਸਾ, "  ਮਨਜੀਤ ਨੇ ਹੱਥ 'ਚ ਫੜੇ ਨਕਸ਼ੇ ਨੂੰ ਪਾਸੇ ਰੱਖਦਿਆ ਕਿਹਾ
  " ਹੋਰ ਤੂੰ ਕਿੱਦਾ ਆਇਆ ਸੀ "
         " ਬੱਸ ਉਦਾਂ ਹੀ ! ਤੇਰੀ ਇਸ ਡੇਕ ਦੀ ਛਾਂ ਮਾਨਣ ਤੇ ਨਲਕੇ ਦਾ ਠੰਡਾ ਪਾਣੀ ਪੀਣ! ਕੀ ਹੁਣ ਵੀ ਤੇਰੀ ਇਸ ਡੇਕ ਤੇ ਚਿੜੀਆਂ ਚੁੜੀਆ ਆਂਦੀਆ ਨੇ ਕਿ ਬੱਸ......"
                 " ਕਦੀ- ਕਦੀ ਸੁਵਾਹ ਜਾਂ ਆਥਣੇ ਰੌਣਕ ਲਾ ਦਿੰਦੀਆ ਨੇ" ਠੰਡਾ ਜਿਹਾ ਸਾਹ ਭਰਦੇ ਹੋਏ ਮਨਜੀਤ ਬੋਲਿਆ। 
        "ਸਹੀ ਗੱਲ ਐ, ਪੁਰਾਣੇ ਘਰਾਂ ਦੀਆਂ ਛੱਤਾਂ,ਸ਼ਤੀਰਾਂ ਤੇ ਬਾਲਿਆ ਦੀਆ ਵਿਰਲਾ ਵਿੱਚ ਚਿੜੀਆਂ ਆਪਣਾ ਆਲ੍ਹਣਾ ਬਣਾ ਕੇ ਰਹਿੰਦੀਆਂ ਜਾਂ ਫੇਰ ਘਰ ਦੇ ਵਿਹੜੇ ਵਿੱਚ ਲੱਗੇ ਦਰੱਖਤ ਉੱਤੇ । ਚੀ-ਚੀ ਹੁੰਦੀ ਰਹਿੰਦੀ ਸੀ ਸਾਰਾ ਦਿਨ, ਹੁਣ ਤਾਂ ਕੋਈ ਗੱਲ ਵੀ ਨਹੀਂ ਕਰਦਾ ਚਿੜੀਆਂ ਦੀ,ਆਪਾਂ ਲੋਕਾਂ ਨੇ ਨਵੇਂ ਤਰੀਕੇ ਦੇ ਘਰ ਬਣਾਉਣ ਦੇ ਚੱਕਰਾਂ ਵਿੱਚ ਵਿਚਾਰੀਆਂ ਚਿੜੀਆਂ ਦੇ ਆਲ੍ਹਣੇ ਪਾਉਣ ਵਾਲੀ ਜਗ੍ਹਾ ਹੀ ਖਤਮ ਕਰ ਦਿੱਤੀ। 
             " ਗੱਲ ਤੇਰੀ ਬਿਲਕੁਲ ਠੀਕ ਐ- ਸ਼ੁਕਰੀਆ"

” ਕਿਵੇ ਅੱਖਾਂ ਭਰ ਆਇਆ ” ਪਾਲੇ ਨੇ ਹੈਰਤ ਨਾਲ ਪੁੱਛਿਆ

“ਨਹੀਂ ਭਰਾਵਾਂ ਕੋਈ ਗੱਲ ਨਹੀਂ ਦਰਸਲ ਐ ਦੋ ਨਕਸ਼ੇ ਬਣਾਉਣ ਦੀ ਦੁਚਿੱਤੀ ਬਣ ਗਈ ਸੀ,ਇਕ ਛਾਂ ਤੇ ਚਿੜੀਆ ਚੀ -ਚੀ,ਦੂਜਾ ਅਪਣਾ ਘਰ”…. ਉਸਨੇ ਡੇਕ ਨੂੰ ਰੱਖਣ ਵਾਲਾ ਨਕਸ਼ਾ ਹੱਥ ਵਿਚ ਘੁੱਟ ਕੇ ਛਾਤੀ ਨਾਲ ਲਾ ਲਿਆ।

✍ ਕੁਲਵਿੰਦਰ ਕੁਮਾਰ
9914481924