ਸੰਗਰੂਰ/ਸੁਨਾਮ/ ਊਧਮ ਸਿੰਘ ਵਾਲਾ/ 26 ਮਈ/ ( ਜੋਗਿੰਦਰ): ਕੈਬਨਿਟ ਮੰਤਰੀ ਅਤੇ ਪੰਜਾਬ ਪ੍ਰਧਾਨ ਆਮ ਆਦਮੀ ਪਾਰਟੀ ਅਮਨ ਅਰੋੜਾ ਨੇ ਇਥੇ ਇਕ ਨੰਬਰ ਵਾਰਡ ਵਿੱਚ ਆਪਣੀ ਧਰਮ ਪਤਨੀ ਸ਼ਬੀਨਾ ਅਰੋੜਾ ਨਾਲ ਮੱਤਦਾਨ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਲਗਾਤਾਰ ਵਧਾਉਣਾ ਲੋਕਾਂ ਦੀ ਜੇਬ ਤੇ ਡਾਕਾ ਹੈ ਇਸ ਦੇ ਨਾਲ ਮਹਿੰਗਾਈ ਵੱਡੇ ਪੱਧਰ ਤੇ ਹੋਵੇਗੀ ਅਤੇ ਆਮ ਆਦਮੀ ਉੱਤੇ ਇਸਦਾ ਬਹੁਤ ਬੁਰਾ ਅਸਰ ਪਵੇਗਾ ਉਹਨਾਂ ਕਿਹਾ ਕਿ ਸਰਕਾਰ ਨੂੰ ਇਰਾਨ ਇਰਾਕ ਤੋਂ ਤੇਲ ਸਸਤਾ ਮਿਲ ਸਕਦਾ ਹੈ ਪ੍ਰੰਤੂ ਇਹ ਅਮਰੀਕਾ ਦੇ ਇਸ਼ਾਰਿਆਂ ਤੇ ਤੇਲ ਖਰੀਦ ਰਹੀ ਹੈ ਜਿਸ ਨਾਲ ਲੋਕਾਂ ਨੂੰ ਮਹਿੰਗਾ ਤੇਲ ਮਿਲ ਰਿਹਾ ਤੇ ਪਿਛਲੇ ਕੁਝ ਦਿਨਾਂ ਚ ਪੰਜ ਵਾਰ ਤੇਲ ਦੀ ਕੀਮਤ ਵਧਣ ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਉਹਨਾਂ ਕਿਹਾ ਕਿ ਪੈਟਰੋਲਿਅਮ ਉਤਪਾਦਾਂ ਦੀਆਂ ਕੀਮਤਾਂ ਦੇ ਵਧਣ ਨਾਲ ਮਹਿੰਗਾਈ ਦਾ ਵਿਆਪਕ ਅਸਰ ਆਮ ਲੋਕਾਂ ਦੇ ਪਵੇਗਾ ਇਸ ਲਈ ਕੇਂਦਰ ਸਰਕਾਰ ਨੂੰ ਲੋਕ ਪੱਖ ਵਿੱਚ ਇਸ ਸਬੰਧੀ ਢੁਕਵੀਂ ਨੀਤੀ ਬਣਾਉਣੀ ਚਾਹੀਦੀ ਹੈ ਨਾ ਕਿ ਕਿਸੇ ਦੇਸ਼ ਵਿਸ਼ੇਸ਼ ਦੀ ਕਠਪੁਤਲੀ ਬਣੇ। ਸ੍ਰੀ ਅਰੋੜਾ ਨੇ ਕਿਹਾ ਕਿ ਸੁਨਾਮ ਵਿੱਚ ਵਿਰੋਧੀ ਧਿਰਾਂ ਨੂੰ ਸਾਂਝਾ ਮੋਰਚਾ ਬਣਾਨਾ ਪਿਆ ਇਹ ਆਮ ਆਦਮੀ ਪਾਰਟੀ ਦੀ ਮਜਬੂਤੀ ਦਾ ਪ੍ਰਤੱਖ ਸਬੂਤ ਹੈ ਉਹਨਾਂ ਨੇ ਕਿਹਾ ਕਿ ਸਾਰੇ ਪੰਜਾਬ ਵਿੱਚ ਮਿਉਂਸਪਲ ਕੌਂਸਲ ਦੀਆਂ ਚੋਣਾਂ ਬੜੇ ਅਮਨ ਅਮਾਨ ਨਾਲ ਹੋ ਰਹੀਆਂ ਹਨ ਤੇ ਕਿਸੇ ਪ੍ਰਕਾਰ ਦਾ ਕੋਈ ਧੱਕਾ ਕਿਤੇ ਨਹੀਂ ਹੋ ਰਿਹਾ ਅਤੇ ਲੋਕ ਆਪਣੀ ਸੋਚ ਦੇ ਮੁਤਾਬਿਕ ਵੋਟ ਪਾਉਣ ਲਈ ਵੱਡੀ ਗਿਣਤੀ ਵਿੱਚ ਬਾਹਰ ਨਿਕਲੇ ਹਨ ਉਹਨਾਂ ਇਹ ਵੀ ਕਿਹਾ ਕਿ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਲੋਕਾਂ ਦੀ ਵੋਟ ਪਾਉਣ ਵੇਲੇ ਕਿਸੇ ਪ੍ਰਕਾਰ ਦਾ ਕੋਈ ਖੌਫ ਨਹੀਂ ਸੀ ਪਿਛਲੀਆਂ ਸਰਕਾਰਾਂ ਨੇ ਕਿਸ ਤਰ੍ਹਾਂ ਚੋਣਾਂ ਤੋਂ ਪਹਿਲਾਂ ਤੇ ਚੋਣਾਂ ਦੇ ਦੌਰਾਨ ਧੱਕੇ ਕੀਤੇ ਹਨ ਉਹ ਸਭ ਦੇ ਸਾਹਮਣੇ ਹਨ ਪਰੰਤੂ ਇਨਾਂ ਚੋਣਾਂ ਵਿੱਚ ਮਾਹੌਲ ਨੂੰ ਸ਼ਾਂਤੀ ਪੂਰਵਕ ਬਣਾਏ ਰੱਖਣ ਲਈ ਪ੍ਰਸ਼ਾਸਨ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਗਲਤ ਅਨਸਰ ਨੂੰ ਚੋਣਾਂ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਮਨ ਅਰੋੜਾ ਨੇ ਸੁਨਾਮ ਦੇ ਸਾਰੇ 23 ਵਾਰਡਾਂ ਦੇ ਵੱਖ-ਵੱਖ ਬੂਥਾਂ ਦੇ ਬਾਹਰ ਪਾਰਟੀ ਦੇ ਉਮੀਦਵਾਰਾਂ ਨੂੰ ਮਿਲੇ ਤੇ ਉਹਨਾਂ ਨੂੰ ਉਤਸਾਹਿਤ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਲੋਂਗੋਵਾਲ ਵਿਖੇ ਵੀ ਸਾਰੇ ਵਾਰਡਾਂ ਦੇ ਪੋਲਿੰਗ ਬੂਥਾਂ ਤੇ ਜਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮਿਲੇ ਇਸੇ ਦੌਰਾਨ ਵਿਰੋਧੀ ਧਿਰ ਦੇ ਕੁਝ ਲੋਕਾਂ ਨੇ ਵੀ ਅਮਨ ਅਰੋੜਾ ਨੂੰ ਮਿਲ ਕੇ ਕਿਹਾ ਕਿ ਵੋਟਾਂ ਵਿੱਚ ਕਿਸੇ ਪ੍ਰਕਾਰ ਦਾ ਕੋਈ ਧੱਕਾ ਨਹੀਂ ਹੋ ਰਿਹਾ ਅਤੇ ਵੋਟਾਂ ਅਮਨ ਅਮਾਨ ਨਾਲ ਪਾਈਆਂ ਜਾ ਰਹੀਆਂ ਹਨ।






