ਅਕਾਲ ਅਕੈਡਮੀ ਚੀਮਾਂ (ਪੀ.ਐੱਸ.ਈ.ਬੀ.) ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਕੁਰਾਸ਼ ਮੁਕਾਬਲਿਆਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ।

0
10

ਸੰਗਰੂਰ/ਜੋਗਿੰਦਰ/ 25 ਮਈ 2026/- ਕਲਗੀਧਰ ਟਰੱਸਟ ਬੜੂ ਸਾਹਿਬ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਚੀਮਾਂ PSEB ਦੇ ਵਿਦਿਆਰਥੀਆਂ ਨੇ ਸੁਨਾਮ ਵਿਖੇ ਹੋਏ ਜ਼ਿਲ੍ਹਾ ਪੱਧਰੀ ਕੁਰਾਸ਼ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਕੈਡਮੀ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਵੱਖ-ਵੱਖ ਵਰਗਾਂ ਵਿੱਚ ਭਾਗ ਲੈਂਦਿਆਂ ਕਈ ਮਾਣਯੋਗ ਸਥਾਨ ਹਾਸਲ ਕੀਤੇ।

ਮੁਕਾਬਲਿਆਂ ਵਿੱਚ ਮਨਜੋਤ ਕੌਰ, ਜਸਪ੍ਰੀਤ ਕੌਰ, ਯਸ਼ਪਾਲ ਕੌਰ, ਸਨਪ੍ਰੀਤ ਸਿੰਘ, ਦਲਜੀਤ ਸਿੰਘ, ਕਮਲਪ੍ਰੀਤ ਕੌਰ ਅਤੇ ਅਵਨੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਗੁਰਨੂਰ ਕੌਰ, ਤਨਵੀਰ ਕੌਰ, ਜਸਪ੍ਰੀਤ ਕੌਰ, ਪਰਵਿੰਦਰ ਸਿੰਘ ਅਤੇ ਸੁਖਪ੍ਰੀਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਹਰਜੋਤ ਕੌਰ ਅਤੇ ਹਰਜਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਅਕੈਡਮੀ ਦਾ ਮਾਣ ਵਧਾਇਆ।

ਵਿਦਿਆਰਥੀਆਂ ਦੀ ਇਸ ਸ਼ਾਨਦਾਰ ਉਪਲਬਧੀ ‘ਤੇ ਅਕਾਲ ਅਕੈਡਮੀ ਚੀਮਾਂ (ਪੀ.ਐੱਸ.ਈ.ਬੀ.) ਦੀ ਪ੍ਰਿੰਸੀਪਲ ਸ਼੍ਰੀਮਤੀ ਗੁਰਪ੍ਰੀਤ ਕੌਰ ਅਤੇ ਡੀ.ਪੀ.ਈ. ਸ੍ਰੀ ਪ੍ਰਗਟ ਸਿੰਘ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਅਕੈਡਮੀ ਲਈ ਹੋਰ ਮਾਣ ਵਾਲੀ ਗੱਲ ਇਹ ਰਹੀ ਕਿ 8 ਵਿਦਿਆਰਥੀਆਂ ਦੀ ਚੋਣ ਰਾਜ ਪੱਧਰੀ ਕੁਰਾਸ਼ ਮੁਕਾਬਲਿਆਂ ਲਈ ਵੀ ਕੀਤੀ ਗਈ।