ਅਕੇਡੀਆ ਵਰਲਡ ਸਕੂਲ, ਵਿੱਖੇ ਸਲਾਨਾ ਇਨਾਮ ਵੰਡ ਸਮਾਗਮ ਅਤੇ ਨਵ-ਨਿਯੁਕਤ ਵਿਦਿਆਰਥੀ ਕੌਂਸਲ ਮੈਂਬਰਾਂ ਲਈ ਇੱਕ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਵਿੱਚ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਲਈ ਕੌਂਸਲ ਸਭਾ ਦਾ ਗਠਨ ਕੀਤਾ ਗਿਆ। ਅਕਾਦਮਿਕ ਸਾਲ 2026-27 ਲਈ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀਮਾਨ ਗਗਨਦੀਪ ਸਿੰਘ SDM (ਸੁਨਾਮ) ਸਨ।
ਸੰਗਰੂਰ/ ਸੁਨਾਮ/ ਜੋਗਿੰਦਰ/ 4 ਮਈ/
ਸਮਾਗਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਹੋਈ ਅਤੇ ਇਸ ਤੋਂ ਬਾਅਦ ਮੁੱਖ ਮਹਿਮਾਨ ਦੁਆਰਾ ਦੀਪ ਜਗਾਉਣ ਦੀ ਰਸਮ ਕੀਤੀ ਗਈ।
ਸੱਤਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਸਵਾਗਤੀ ਗੀਤ ਪੇਸ਼ ਕੀਤਾ ਗਿਆ। ਪਿ੍ੰਸੀਪਲ ਸ੍ਰੀਮਤੀ ਰਣਜੀਤ ਕੌਰ ਨੇ ਆਪਣੇ ਸੰਬੋਧਨ ਵਿੱਚ ਚੁਣੇ ਹੋਏ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਬਣਨ ਲਈ ਪ੍ਰੇਰਿਤ ਕੀਤਾ |
ਸਮਾਗਮ ਦਾ ਸੰਚਾਲਨ ਗਿਆਰਵੀਂ ਜਮਾਤ ਦੀਆਂ ਵਿਦਿਆਰਥਣਾਂ ਮੰਨਤਜੋਤ ਕੌਰ ਅਤੇ ਜਸ਼ਨਦੀਪ ਕੌਰ ਦੁਆਰਾ ਕੀਤਾ ਗਿਆ। ਛੇਵੀਂ ਜਮਾਤ ਦੀਆਂ ਵਿਦਿਆਰਥਣਾਂ ਦੁਆਰਾ ਬਹੁਤ ਹੀ ਸ਼ਾਨਦਾਰ ਡਾਂਸ ਪੇਸ਼ ਕੀਤਾ ਗਿਆ।। ਸਮਾਗਮ ਵਿੱਚ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਕਿਵੇਂ ਆਪਣੀਆਂ ਚੁਣੌਤੀਆਂ ਨੂੰ ਪਾਰ ਕਰਨਾ ਹੈ ਅਤੇ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ।
ਸਾਰੇ ਪਰੀਫੈਕਟਾਂ ਦੁਆਰਾ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ।

ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਗਗਨਦੀਪ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਦੇ ਮੌਕੇ ਪ੍ਰਦਾਨ ਕਰਨ ਲਈ ਸਕੂਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨਵ-ਨਿਯੁਕਤ ਸਕੂਲ ਪ੍ਰੀਫੈਕਟੋਰੀਅਲ ਬੋਰਡ ਨੂੰ ਜ਼ਿੰਮੇਵਾਰੀਆਂ ਸੰਭਾਲਣ ਦੀ ਤਿਆਰੀ ਲਈ ਵੀ ਵਧਾਈ ਦਿੱਤੀ। ਉਨ੍ਹਾਂ ਨੇ ਦਸਵੀਂ ਜਮਾਤ ਦੇ ਚੁਣੇ ਹੋਏ ਸਾਰੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਚੁਣੇ ਗਏ ਹੈੱਡ ਬੁਆਏ(ਲਵਿਸ਼ ਸ਼ਰਮਾ) ਅਤੇ ਹੈੱਡ ਗਰਲ(ਮਹਿਰੀਤ ਕੌਰ) ਨੇ ਆਪਣੇ ਭਾਸ਼ਣ ਵਿੱਚ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਅਧਿਆਪਕਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
ਸਹੁੰ ਚੁੱਕ ਸਮਾਗਮ ਦੀ ਅਗਵਾਈ ਹੈੱਡ ਬੁਆਏ ਲਵਿਸ ਸ਼ਰਮਾ ਨੇ ਕੀਤੀ। ਇਸ ਸਮਾਗਮ ਵਿੱਚ ਛੇ ਹੋਰ ਵਿਦਿਆਰਥੀ ਵੀ ਅਲੱਗ-ਅਲੱਗ ਪੋਸਟਾਂ ਲਈ ਚੁਣੇ ਗਏ। ਮੁੰਡਿਆਂ ਵਿੱਚੋਂ ਸਪੋਰਟਸ ਕੈਪਟਨ (ਲਵਲੀਨ ਸਿੰਘ), ਕੁੜੀਆਂ ਵਿੱਚੋਂ ਸਪੋਰਟਸ ਕੈਪਟਨ ( ਹਰਨੂਰ ਕੌਰ), ਗਲੈਡੀਏਟਰ ਹਾਊਸ ਪਰੀਫੈਕਟ(ਜਪਲੀਨ ਕੌਰ), ਰੇਡਰਜ਼ ਹਾਊਸ ਪਰੀਫੈਕਟ (ਇਸ਼ਮੀਤ ਕੌਰ), ਟਰੂਪਰਜ਼ ਹਾਊਸ ਪਰੀਫੈਕਟ (ਐਲਿਸ ਕੌਰ),ਵਾਰੀਅਰਜ਼ ਹਾਊਸ ਪਰੀਫੈਕਟ ( ਮੀਹਾਂਸੀ )।
ਮੁੱਖ ਮਹਿਮਾਨ ਵੱਲੋਂ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਹਿਣ ਤੇ ਵਧਾਈ ਦਿੱਤੀ ਗਈ। ਦਸਵੀਂ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਮਹਿਤਾਬ ਸਿੰਘ(97%), ਦੂਜਾ ਸਥਾਨ ਕਵਿਸ਼ ਗੁਪਤਾ ( 96.8%)ਤੀਜਾ ਸਥਾਨ ਲਵਪ੍ਰੀਤ ਸਿੰਘ(96.4) ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਿਨਾਂ ਅਕਾਦਮੀਕ ਖੇਤਰ ਅਧੀਨ ਜਿਹੜੇ ਵਿਦਿਆਰਥੀਆਂ ਨੇ ਪੜ੍ਹਾਈ ਵਿੱਚ ਚੰਗੇ ਸਥਾਨ ਹਾਸਿਲ ਕੀਤੇ ਅਤੇ ਹੋਰ ਵੱਖ ਵੱਖ ਗਤੀਵਿਧੀਆਂ ਵਿੱਚ ਵੱਧ- ਚੜ ਕੇ ਹਿੱਸਾ ਲੈਣ ਵਾਲੇ ਵਿਦਿਆਰਥੀ ਜਿਵੇਂ:- ਬੈਸਟ ਡਾਂਸਰ ,ਬੈਸਟ ਸਿੰਗਰ, ਬੈਸਟ ਡਾਇਲੌਗ ਡਲੀਵਰੀ, ਐਕਸੀਲੈਂਸ ਇਨ ਵਿਜਅਲ ਆਰਟ, ਸਟਾਰ ਰੀਡਰ ਆਦਿ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਦੁਆਰਾ ਸਕੂਲ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਇਹ ਕਿਸ ਤਰ੍ਹਾਂ ਸਕੂਲ ਵਿੱਚ ਬੱਚਿਆਂ ਨੂੰ ਪੁਸਤਕਾਂ ਪੜਨ ਲਈ ਉਤਸਾਹਿਤ ਕਰਨ ਲਈ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।
ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਵਿਦਿਆਰਥੀ ਆਗੂਆਂ ਨੂੰ ਉਨ੍ਹਾਂ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਅਗਲੇ ਸਾਲ ਵਿੱਚ ਪੂਰਾ ਕਰਨ ਦੀ ਕਾਮਨਾ ਕੀਤੀ। ਇਸ ਸਮਾਗਮ ਵਿੱਚ ਵਾਈਸ ਪ੍ਰਿੰਸੀਪਲ ਵਿਕਾਸ ਗਰਗ ਅਤੇ ਹੋਰ ਵੀ ਸਟਾਫ ਮੈਂਬਰ ਮੌਜੂਦ ਸਨ।






