Facebook Instagram Pinterest Share
  • ਹੋਮ
  • ਪੰਜਾਬ
  • ਦੇਸ਼
  • ਵਿਦੇਸ਼
  • ਮਨੋਰੰਜਨ
  • ਸਿਹਤ
  • ਖੇਡਾਂ
Search
Logo

ਸੰਗਰੂਰ/ਜੋਗਿੰਦਰ: 20ਵੀਂ ਸਦੀ ਵਿੱਚ ਗੁਰਮਤਿ ਪ੍ਰਚਾਰ ਦੀ ਅਦੁੱਤੀ ਲਹਿਰ ਚਲਾ ਕੇ ਲੱਖਾਂ ਪ੍ਰਾਣੀਆਂ ਨੂੰ ਗੁਰੂ ਦੇ ਲੜ ਲਾਉਣ ਵਾਲੇ ਮਹਾਨ ਸ਼੍ਰੋਮਣੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ 160ਵੇਂ ਜਨਮ-ਦਿਹਾੜੇ ਨੂੰ ਸਮਰਪਿਤ ਸਵੇਰੇ 10 ਵਜੇ ਤੋ ਲੈ ਕੇ ਸ਼ਾਮੀ 3 ਵਜੇ ਤੱਕ “ਸੰਤ ਸਮਾਗਮ” ਅਤੇ ਸ਼ਾਮੀ 6 ਵਜੇ ਤੋਂ 2 ਵਜੇ ਤੱਕ “ਰੈਣ ਸਬਾਈ ਕੀਰਤਨ ਸਮਾਗਮ” ਹੋਇਆ। ਜਿਸ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਜਥੇਦਾਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ, ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ ਜਥੇਦਾਰ ਸ੍ਰੀ ਤਖ਼ਤ ਦਮਦਮਾ ਸਾਹਿਬ ਸਾਹਿਬ ਅਤੇ ਹੋਰ ਅਨੇਕਾਂ ਹੀ ਕਵੀਸ਼ਰਾਂ ਅਤੇ ਢਾਡੀ ਜਥਿਆਂ ਵੱਲੋ ਅਤੇ ਸਮੂਹ ਪੰਥਕ ਸ਼ਖਸੀਅਤਾਂ ਤੇ ਰਾਜਨੀਤਿਕ ਹਸਤੀਆਂ ਵੱਲੋਂ ਹਾਜ਼ਰੀ ਲਵਾਈ ਗਈ। ਇਸ ਮੌਕੇ ਸਿੰਘ ਸਾਹਿਬ ਜੀ ਨੇ ਸੰਤ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਸੰਤ ਜੀ ਮਹਾਰਾਜ ਦੀ ਮਾਲਵਾ ਇਲਾਕੇ ਨੂੰ ਵੱਡੀ ਦੇਣ ਹੈ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਬਚਨਾ ਤੇ ਪਹਿਰਾ ਦਿੰਦਿਆਂ ਔਰਤਾਂ ਨੂੰ ਅੱਗੇ ਵਧਾਉਣ ਲਈ ਵਿੱਦਿਆ ਦਾ ਦਾਨ ਦੇ ਕੇ ਓਹਨਾ ਨੂੰ ਵਹਿਮਾਂ ਭਰਮਾਂ ਤੋਂ ਦੂਰ ਕੀਤਾ।

ਓਹਨਾ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਕਲਗੀਧਰ ਟਰੱਸਟ ਵੀ ਸੰਤ ਜੀ ਮਹਾਰਾਜ ਦੇ ਆਸ਼ੇ ਤੇ ਚੱਲ ਕੇ ਵਿਦਿਆ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਇਸਦੇ ਨਾਲ ਹੀ ਓਹਨਾ ਨੇ ਬਾਰਡਰ ਏਰੀਆ ਦੀ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਸਰਹੱਦੀ ਖੇਤਰ ਵਿੱਚ ਸਿੱਖੀ ਨੂੰ ਪ੍ਰਫੁੱਲਤ ਕਰਨ ਅਤੇ ਵਿੱਦਿਆ ਦੇ ਪਸਾਰ ਲਈ ਹੋਰ ਅਕਾਲ ਅਕੈਡਮੀਆਂ ਖੋਲਣ ਦੀ ਲੋੜ ਹੈ ਜਿਸਤੇ ਟਰੱਸਟ ਵੱਲੋਂ ਹੁੰਗਾਰਾ ਭਰਦਿਆਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਜਿਥੇ ਸੇਵਾ ਬਖਸ਼ਣਗੇ ਉਹ ਟਰੱਸਟ ਵੱਲੋਂ ਅੱਗੇ ਵੱਧ ਕੇ ਕੀਤੀ ਜਾਵੇਗੀ।

ਇਹ ਧਾਰਮਿਕ ਦੀਵਾਨ ਗੁਰਦੁਆਰਾ ਜਨਮ ਅਸਥਾਨ ਕਲਗੀਧਰ ਟਰੱਸਟ ਬੜੂ ਸਾਹਿਬ, ਗੁਰਦੁਵਾਰਾ ਨਾਨਕਸਰ ਸਾਹਿਬ ਚੀਮਾ ਸਾਹਿਬ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਕਲਗੀਧਰ ਟਰੱਸਟ ਬੜੂ ਸਾਹਿਬ ਦੇ ਮੁੱਖ ਸੇਵਾਦਾਰ ਡਾ. ਦਵਿੰਦਰ ਸਿੰਘ ਜੀ ਅਤੇ ਵਾਈਸ-ਪ੍ਰੈਜ਼ੀਡੈਂਟ ਭਾਈ ਜਗਜੀਤ ਸਿੰਘ ਜੀ ਵੱਲੋ ਇਸ “ਸੰਤ ਸਮਾਗਮ” ਵਿੱਚ ਹਾਜ਼ਰੀ ਭਰਨ ਵਾਲਿਆ ਸੰਗਤਾਂ, ਕਵੀਸ਼ਰਾਂ ਅਤੇ ਢਾਡੀ ਜਥਿਆਂ ਦਾ ਧੰਨਵਾਦ ਕੀਤਾ।

Subscribe
Logo
Saturday, September 12, 2026
16.5 C
London
  • Home
  • About Us
  • Contact Us
  • Disclaimer
  • Terms & Conditions
  • Privacy Policy
My account
Get into your account.
LoginRegister
type here...
Facebook
Instagram
X
Youtube
  • Home
  • About Us
  • Contact Us
  • Disclaimer
  • Terms & Conditions
  • Privacy Policy
Subscribe
Home ਪੰਜਾਬ

ਪੰਜਾਬ

Most popular
  • Latest
  • Featured posts
  • Most popular
  • 7 days popular
  • By review score
  • Random

ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ 160ਵੀਂ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਮਨਾਇਆ ਗਿਆ

Joginder - March 17, 2026

ਸਰਕਾਰੀ ਸਮਾਰਟ ਹਾਈ ਸਕੂਲ ਖੇੜੀ ਨੂੰ GREEN SCHOOL AWARD ਨਾਲ ਸਨਮਾਨਿਤ ਕੀਤਾ ਗਿਆ

ਜੀਜਾ ਸਾਲੀ ਦੀ ਨੋਕ ਝੋਕ ਤੇ ਅਧਾਰਿਤ ਗੀਤ “ਨੱਚ ਸਾਲੀ ਦੀ ਬਾਂਹ ਫੜਕੇ” ਜਲਦੀ ਵਿਸ਼ਵ ਪੱਧਰ ਤੇ ਹੋਵੇਗਾ ਰਲੀਜ – ਸੁਤੰਤਰ ਰਾਠੀ

अयोध्या में श्री रामसुनाम में सीतासर धाम

ਪਿੰਡ ਚੱਠੇ ਨਾਕਟੇ ਵਿਖੇ ਫੁੱਲਾਂ ਵਾਲੇ ਬੂਟੇ ਲਗਾਏ ਗਏ

ਕਲਗੀਧਰ ਟਰਸਟ ਬੜੂ ਸਾਹਿਬ ਅਧੀਨ ਚੱਲ ਰਹੀ ਵਿੱਦਿਅਕ ਸੰਸਥਾ ਅਕਾਲ ਅਕੈਡਮੀ...

Joginder - March 21, 2026 0

ਆਰੀਆਭੱਟ ਕਾਲਜ, ਬਰਨਾਲਾ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਦਾ ਆਯੋਜਨ

Joginder - February 11, 2026 0

ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦਾ ਸ਼ਾਨਦਾਰ ਨਤੀਜਾ, ਨੰਨੇ ਵਿਦਿਆਰਥੀਆਂ ਨੂੰ ਮਿਲੇ...

Joginder - March 20, 2026 0

ਬਲਾਕ ਸੁਨਾਮ-1 ਦੀਆਂ ਹੈਲਪਰਾਂ ਤੇ ਵਰਕਰਾਂ ਵੱਲੋਂ ਜਿਲਾ ਪ੍ਰਧਾਨ, ਬਲਾਕ ਪ੍ਰਧਾਨ...

Joginder - April 5, 2026 0

ਮੱਛੀ ਪਾਲਣ ਵਿਭਾਗ ਦੇ ਆਊਟਸੋਰਸ ਕਰਮਚਾਰੀਆਂ ਦੀ ਮੰਗ

Joginder - May 31, 2026 0

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ...

Joginder - November 22, 2025 0

ਕਲਗੀਧਰ ਟਰੱਸਟ ਦੇ ਅਧੀਨ ਅਕਾਲ ਅਕੈਡਮੀ ਚੀਮਾ ਸਾਹਿਬ ਵਿੱਚ ਖਾਲਸਾ ਸਾਜਨਾ...

Joginder - April 12, 2026 0

ਹਰ ਕੁਦਰਤੀ ਆਪਦਾ ਵਿੱਚ ਲੈਬੌਰੇਟਰੀ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਦਾ ਸਹਿਯੋਗ...

Joginder - October 13, 2025 0

ਜਿਲ੍ਹਾ ਸੰਗਰੂਰ ਵਿੱਚ 7 ਵੇਂ ਰਾਉਂਡ ਦੀ ਮੁਫ਼ਤ ਮੂੰਹ ਖ਼ੁਰ ਵੈਕਸੀਨੈਸ਼ਨ...

Joginder - October 15, 2025 0

ਭਗਵਾਨ ਵਿਸਵਕਰਮਾ ਦੀਆਂ ਸਿੱਖਿਆਵਾਂ ਸਾਨੂੰ ਮਿਹਨਤ, ਨਿਸ਼ਠਾ ਅਤੇ ਕੌਸ਼ਲ ਦੇ ਆਧਾਰ...

Joginder - October 22, 2025 0
123...15Page 1 of 15

Logo
  • Home
  • About Us
  • Contact Us
  • Disclaimer
  • Terms & Conditions
  • Privacy Policy

© JK News Punjabi - +91 98146-59738