Sunday, November 15, 2026
3.5 C
London
Home Uncategorized ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਵਿਖੇ ਬਾਲ ਦਿਵਸ ਮਨਾਇਆ, ਇਨਾਮ...

ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਵਿਖੇ ਬਾਲ ਦਿਵਸ ਮਨਾਇਆ, ਇਨਾਮ ਵੰਡ ਸਮਾਰੋਹ ਕਰਵਾਇਆ

0
8

ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ 190 ਦੇ ਕਰੀਬ ਬੱਚਿਆਂ ਨੇ ਭਾਗ ਲਿਆ, ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਲੌਂਗੋਵਾਲ, 14 ਨਵੰਬਰ (ਜੋਗਿੰਦਰ): ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਵਿਖੇ ਅੱਜ ‘ਬਾਲ ਦਿਵਸ’ ਮਨਾਇਆ ਗਿਆ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿੱਚ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਲਗਭਗ 190 ਦੇ ਕਰੀਬ ਬੱਚਿਆਂ ਨੇ ਭਾਗ ਲਿਆ, ਜਿਸ ਵਿੱਚ ਮਾਪਿਆਂ ਨੇ ਬੜੇ ਉਤਸ਼ਾਹ ਨਾਲ ਸ਼ਿਰਕਤ ਕੀਤੀ।

ਇਸ ਸਮਾਗਮ ਵਿੱਚ ਮੇਜ਼ਬਾਨ ਗਗਨਦੀਪ ਕੌਰ ਖਹਿਰਾ ਅਤੇ ਭੁਪਿੰਦਰ ਕੌਰ ਜੀ ਨੇ ਬਹੁਤ ਚੰਗੇ ਢੰਗ ਨਾਲ ਸੇਵਾ ਨਿਭਾਈ। ਇਨ੍ਹਾਂ ਮੁਕਾਬਲਿਆਂ ਵਿੱਚ ਪ੍ਰੀ ਨਰਸਰੀ ਜਮਾਤ ਵਿੱਚੋਂ ਟੈਕਨੋ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਨਰਸਰੀ ਜਮਾਤ ਵਿੱਚੋਂ ਪਹਿਲੀ ਪੁਜ਼ੀਸ਼ਨ ਸਰੇਸ਼ਾਂਸ ਗਰਗ, ਗੁਰਬਾਣੀ ਕੌਰ ਅਤੇ ਗੁਰਬਾਜ਼ ਸਿੰਘ ਨੇ ਹਾਸਲ ਕੀਤੀ।

ਦੂਜੀ ਪੁਜ਼ੀਸ਼ਨ ਗੁਰਮਹਿਰ ਸਿੰਘ, ਇਬੀਸ਼ਨ ਕੌਰ ਅਤੇ ਅੰਜੁਨੀ ਨੇ ਹਾਸਲ ਕੀਤੀ। ਤੀਸਰੀ ਪੁਜ਼ੀਸ਼ਨ ਬਰਕਤ ਕੌਰ, ਪ੍ਰਕਾਸ਼ਦੀਪ ਸਿੰਘ ਅਤੇ ਮਨਮਿਤ ਕੌਰ ਨੇ ਹਾਸਲ ਕੀਤੀ।

ਐੱਲ.ਕੇ.ਜੀ. ਜਮਾਤ ਵਰਗ ਵਿੱਚ ਪਹਿਲੀ ਪੁਜ਼ੀਸ਼ਨ ਹਰਮਨਪ੍ਰੀਤ ਕੌਰ, ਤੇਜਮਾਨ ਸਿੰਘ ਅਤੇ ਕੁਵਰਤਵੀਰ ਕੌਰ ਨੇ ਪ੍ਰਾਪਤ ਕੀਤੀ। ਦੂਜੀ ਪੁਜ਼ੀਸ਼ਨ ਜਸਮੀਨ ਕੌਰ, ਪਵਿੰਦਰ ਸਿੰਘ ਅਤੇ ਅਰਨਵ ਸਿੰਘ ਨੇ ਪ੍ਰਾਪਤ ਕੀਤੀ।

ਤੀਸਰੀ ਪੁਜ਼ੀਸ਼ਨ ਹਰਨੂਰ ਸਿੰਘ, ਹਰਜਪ ਸਿੰਘ, ਹਰਗੁਣ ਸਿੰਘ ਚੀਮਾ ਅਤੇ ਗੁਰਨੀਤ ਕੌਰ ਨੇ ਪ੍ਰਾਪਤ ਕੀਤੀ।

ਜੂਨੀਅਰ ਵਰਗ ਵਿੱਚ ਨਰਸਰੀ ਜਮਾਤ ਅਤੇ ਗੁਰਬਾਜ਼ ਸਿੰਘ ਐੱਲ.ਕੇ.ਜੀ. ਜਮਾਤ ਨੇ ਸਲਾਖਾ ਯੋਗ ਪੇਸ਼ਕਸ਼ ਦੇ ਲਈ ਇਨਾਮ ਜਿੱਤਿਆ। ਇਸ ਤੋਂ ਇਲਾਵਾ ਸੁਖਰਾਜ ਸਿੰਘ, ਅਮ੍ਰਿਤਾ ਕੌਰ, ਜੁਝਾਰ ਸਿੰਘ, ਪੰਕਜ ਸ਼ਰਮਾ, ਤੇਗਵੀਰ, ਮਨਨਰਾਜ ਕੌਰ ਅਤੇ ਜਸਕੀਰਤ ਕੌਰ ਨੇ ਹੌਂਸਲਾ ਅਫਜ਼ਾਈ ਇਨਾਮ ਪ੍ਰਾਪਤ ਕੀਤੇ।

ਜੇਤੂ ਬੱਚਿਆਂ ਨੂੰ ਸਕੂਲ ਦੇ ਪ੍ਰਿੰਸੀਪਲ ਨਰਿੰਦਰ ਸਿੰਘ ਢਿੱਲੋਂ ਅਤੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਠਾਕੁਰ ਜੀ ਨੇ ਇਨਾਮ ਵੰਡੇ। ਇਸ ਮੌਕੇ ਸਮੂਹ ਸਟਾਫ਼ ਅਤੇ ਮਾਪੇ ਹਾਜ਼ਰ ਸਨ।