Facebook Instagram Pinterest Share
  • ਹੋਮ
  • ਪੰਜਾਬ
  • ਦੇਸ਼
  • ਵਿਦੇਸ਼
  • ਮਨੋਰੰਜਨ
  • ਸਿਹਤ
  • ਖੇਡਾਂ
Search
Logo

ਸੰਗਰੂਰ/ਜੋਗਿੰਦਰ: 20ਵੀਂ ਸਦੀ ਵਿੱਚ ਗੁਰਮਤਿ ਪ੍ਰਚਾਰ ਦੀ ਅਦੁੱਤੀ ਲਹਿਰ ਚਲਾ ਕੇ ਲੱਖਾਂ ਪ੍ਰਾਣੀਆਂ ਨੂੰ ਗੁਰੂ ਦੇ ਲੜ ਲਾਉਣ ਵਾਲੇ ਮਹਾਨ ਸ਼੍ਰੋਮਣੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ 160ਵੇਂ ਜਨਮ-ਦਿਹਾੜੇ ਨੂੰ ਸਮਰਪਿਤ ਸਵੇਰੇ 10 ਵਜੇ ਤੋ ਲੈ ਕੇ ਸ਼ਾਮੀ 3 ਵਜੇ ਤੱਕ “ਸੰਤ ਸਮਾਗਮ” ਅਤੇ ਸ਼ਾਮੀ 6 ਵਜੇ ਤੋਂ 2 ਵਜੇ ਤੱਕ “ਰੈਣ ਸਬਾਈ ਕੀਰਤਨ ਸਮਾਗਮ” ਹੋਇਆ। ਜਿਸ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਜਥੇਦਾਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ, ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ ਜਥੇਦਾਰ ਸ੍ਰੀ ਤਖ਼ਤ ਦਮਦਮਾ ਸਾਹਿਬ ਸਾਹਿਬ ਅਤੇ ਹੋਰ ਅਨੇਕਾਂ ਹੀ ਕਵੀਸ਼ਰਾਂ ਅਤੇ ਢਾਡੀ ਜਥਿਆਂ ਵੱਲੋ ਅਤੇ ਸਮੂਹ ਪੰਥਕ ਸ਼ਖਸੀਅਤਾਂ ਤੇ ਰਾਜਨੀਤਿਕ ਹਸਤੀਆਂ ਵੱਲੋਂ ਹਾਜ਼ਰੀ ਲਵਾਈ ਗਈ। ਇਸ ਮੌਕੇ ਸਿੰਘ ਸਾਹਿਬ ਜੀ ਨੇ ਸੰਤ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਸੰਤ ਜੀ ਮਹਾਰਾਜ ਦੀ ਮਾਲਵਾ ਇਲਾਕੇ ਨੂੰ ਵੱਡੀ ਦੇਣ ਹੈ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਬਚਨਾ ਤੇ ਪਹਿਰਾ ਦਿੰਦਿਆਂ ਔਰਤਾਂ ਨੂੰ ਅੱਗੇ ਵਧਾਉਣ ਲਈ ਵਿੱਦਿਆ ਦਾ ਦਾਨ ਦੇ ਕੇ ਓਹਨਾ ਨੂੰ ਵਹਿਮਾਂ ਭਰਮਾਂ ਤੋਂ ਦੂਰ ਕੀਤਾ।

ਓਹਨਾ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਕਲਗੀਧਰ ਟਰੱਸਟ ਵੀ ਸੰਤ ਜੀ ਮਹਾਰਾਜ ਦੇ ਆਸ਼ੇ ਤੇ ਚੱਲ ਕੇ ਵਿਦਿਆ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਇਸਦੇ ਨਾਲ ਹੀ ਓਹਨਾ ਨੇ ਬਾਰਡਰ ਏਰੀਆ ਦੀ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਸਰਹੱਦੀ ਖੇਤਰ ਵਿੱਚ ਸਿੱਖੀ ਨੂੰ ਪ੍ਰਫੁੱਲਤ ਕਰਨ ਅਤੇ ਵਿੱਦਿਆ ਦੇ ਪਸਾਰ ਲਈ ਹੋਰ ਅਕਾਲ ਅਕੈਡਮੀਆਂ ਖੋਲਣ ਦੀ ਲੋੜ ਹੈ ਜਿਸਤੇ ਟਰੱਸਟ ਵੱਲੋਂ ਹੁੰਗਾਰਾ ਭਰਦਿਆਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਜਿਥੇ ਸੇਵਾ ਬਖਸ਼ਣਗੇ ਉਹ ਟਰੱਸਟ ਵੱਲੋਂ ਅੱਗੇ ਵੱਧ ਕੇ ਕੀਤੀ ਜਾਵੇਗੀ।

ਇਹ ਧਾਰਮਿਕ ਦੀਵਾਨ ਗੁਰਦੁਆਰਾ ਜਨਮ ਅਸਥਾਨ ਕਲਗੀਧਰ ਟਰੱਸਟ ਬੜੂ ਸਾਹਿਬ, ਗੁਰਦੁਵਾਰਾ ਨਾਨਕਸਰ ਸਾਹਿਬ ਚੀਮਾ ਸਾਹਿਬ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਕਲਗੀਧਰ ਟਰੱਸਟ ਬੜੂ ਸਾਹਿਬ ਦੇ ਮੁੱਖ ਸੇਵਾਦਾਰ ਡਾ. ਦਵਿੰਦਰ ਸਿੰਘ ਜੀ ਅਤੇ ਵਾਈਸ-ਪ੍ਰੈਜ਼ੀਡੈਂਟ ਭਾਈ ਜਗਜੀਤ ਸਿੰਘ ਜੀ ਵੱਲੋ ਇਸ “ਸੰਤ ਸਮਾਗਮ” ਵਿੱਚ ਹਾਜ਼ਰੀ ਭਰਨ ਵਾਲਿਆ ਸੰਗਤਾਂ, ਕਵੀਸ਼ਰਾਂ ਅਤੇ ਢਾਡੀ ਜਥਿਆਂ ਦਾ ਧੰਨਵਾਦ ਕੀਤਾ।

Subscribe
Logo
Saturday, September 12, 2026
20.5 C
London
  • Home
  • About Us
  • Contact Us
  • Disclaimer
  • Terms & Conditions
  • Privacy Policy
My account
Get into your account.
LoginRegister
type here...
Facebook
Instagram
X
Youtube
  • Home
  • About Us
  • Contact Us
  • Disclaimer
  • Terms & Conditions
  • Privacy Policy
Subscribe
Home Uncategorized Page 6

Uncategorized

Latest
  • Latest
  • Featured posts
  • Most popular
  • 7 days popular
  • By review score
  • Random

ਸੁਨਾਮ ਪੁਲਿਸ ਪ੍ਰਸ਼ਾਸਨ ਵਲੋਂ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਠੋਸ ਉਪਾਰਾਲਾ

Joginder - September 3, 2026

ਅਕੇਡੀਆ ਵਰਲ਼ਡ ਸਕੂਲ ਵਿੱਚ ਕਰਵਾਏ ਗਏ ਪੰਜਾਬੀ ਐਕਸਟੈਮਪੋਰ ਮੁਕਾਬਲਾ ।

“ਤੂੰ ਵਕੀਲ ਬਣੇਂਗੀ” — ਬਚਪਨ ਦੀ ਭਵਿੱਖਬਾਣੀ ਤੋਂ ਵਕਾਲਤ ਤੱਕ ਦਾ ਸਫ਼ਰ

“You Will Become a Lawyer” — From a Childhood Prediction to the Journey of Law

तू वकील बनेगी” — बचपन की भविष्यवाणी से वकालत तक का सफर

प्रदीप मैनन ने की डिप्टी कमिश्नर संगरूर से मुलाकात

Joginder - May 13, 2026 0

ਪ੍ਰਦੀਪ ਮੈਨਨ ਨੇ ਡਿਪਟੀ ਕਮਿਸ਼ਨਰ, ਸੰਗਰੂਰ ਨਾਲ ਕੀਤੀ ਮੁਲਾਕਾਤ

Joginder - May 13, 2026 0

ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਦੀਆਂ ਖਿਡਾਰਨਾਂ ਨੇ ਫੁੱਟਬਾਲ ਵਿੱਚ...

Joginder - May 5, 2026 0

ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ...

Joginder - May 4, 2026 0

ਅਕੇਡੀਆ ਵਰਲਡ ਸਕੂਲ, ਵਿੱਖੇ ਸਲਾਨਾ ਇਨਾਮ ਵੰਡ ਸਮਾਗਮ ਅਤੇ ਨਵ-ਨਿਯੁਕਤ ਵਿਦਿਆਰਥੀ...

Joginder - May 4, 2026 0

ਐਸ ਐਚ ਓ ਸਰਬਜੀਤ ਸਿੰਘ ਨੇ ਚੀਮਾ ਮੰਡੀ ਅਤੇ ਟੱਲੇਆਲ ਅਤੇ...

Joginder - April 29, 2026 0

कैबिनेट मंत्री अमन अरोड़ा द्वारा दूसरे दिन भी सुनाम हलके के...

Joginder - April 27, 2026 0

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਦੂਜੇ ਦਿਨ ਵੀ ਸੁਨਾਮ ਹਲਕੇ ਦੇ...

Joginder - April 27, 2026 0

ਪਿੰਡ ਨਮੋਲ ਦੇ ਸਰਕਾਰੀ ਸਕੂਲ ਦੀ ਅਤਿਆਧੁਨਿਕ ਸਾਇੰਸ ਲੈਬ ਵਿੱਚ ਵਿਦਿਆਰਥੀਆਂ...

Joginder - April 25, 2026 0

ਅਮਨ ਅਰੋੜਾ ਵੱਲੋਂ ਸੁਨਾਮ ਦੇ 7 ਪਿੰਡਾਂ ‘ਚ 3.18 ਕਰੋੜ ਰੁਪਏ...

Joginder - April 25, 2026 0
1...567...10Page 6 of 10

Logo
  • Home
  • About Us
  • Contact Us
  • Disclaimer
  • Terms & Conditions
  • Privacy Policy

© JK News Punjabi - +91 98146-59738