Monday, November 16, 2026
7.4 C
London
Home Uncategorized ਪੰਜਾਬ ਸਟੇਟ ਆਯੂਰਵੈਦ ਸੇਵਾ ਸੰਘ ਵੱਲੋਂ ਭਗਵਾਨ ਧੰਨਵੰਤਰੀ ਜੀ ਦਾ ਪ੍ਰਕਾਸ਼ ਦਿਹਾੜਾ...

ਪੰਜਾਬ ਸਟੇਟ ਆਯੂਰਵੈਦ ਸੇਵਾ ਸੰਘ ਵੱਲੋਂ ਭਗਵਾਨ ਧੰਨਵੰਤਰੀ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾਪੂਰਵਕ ਮਨਾਇਆ ਗਿਆ, ਵੱਡੀ ਗਿਣਤੀ ‘ਚ ਡਾਕਟਰਾਂ ਨੇ ਕੀਤੀ ਸ਼ਿਰਕਤ

0
18

ਸੰਗਰੂਰ, 6 ਨਵੰਬਰ 2026 (ਜੋਗਿੰਦਰ):
ਪੰਜਾਬ ਸਟੇਟ ਆਯੂਰਵੈਦ ਸੇਵਾ ਸੰਘ (ਹੈਂਡ ਔਫਿਸ ਚੀਮਾ) ਵੱਲੋਂ ਅੱਜ ਭਗਵਾਨ ਧੰਨਵੰਤਰੀ ਮਹਾਰਾਜਾ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਵਿਸ਼ੇਸ਼ ਪ੍ਰੋਗਰਾਮ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਸੰਘ ਦੇ ਸਮੂਹ ਮੈਂਬਰਾਂ ਅਤੇ ਡਾਕਟਰ ਸਹਿਬਾਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।

ਦਿਨ ਸ਼ੁੱਕਰਵਾਰ (06/11/2026) ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲੇ ਇਸ ਪ੍ਰੋਗਰਾਮ ਦੌਰਾਨ ਸੰਘ ਦੀਆਂ ਹਦਾਇਤਾਂ ਮੁਤਾਬਕ ਸਾਰੇ ਡਾਕਟਰ ਸਹਿਬਾਨ ਸਮੇਂ ਸਿਰ ਪਹੁੰਚੇ। ਪ੍ਰਬੰਧਕਾਂ ਵੱਲੋਂ ਪਹਿਲਾਂ ਹੀ ਸਪੈਸ਼ਲ ਨੋਟ ਜਾਰੀ ਕਰਕੇ ਸਾਰੇ ਮੈਂਬਰਾਂ ਦੀ ਹਾਜ਼ਰੀ ਲਾਜ਼ਮੀ ਕੀਤੀ ਗਈ ਸੀ, ਜਿਸ ਸਦਕਾ ਅੱਜ ਸਾਰੇ ਡਾਕਟਰ ਆਪਣੇ ਸਾਥੀ ਡਾਕਟਰਾਂ ਨੂੰ ਨਾਲ ਲੈ ਕੇ ਸਮਾਗਮ ਵਿੱਚ ਸ਼ਾਮਲ ਹੋਏ। ਸੰਸਥਾ ਵੱਲੋਂ ਆਏ ਹੋਏ ਸਾਰੇ ਡਾਕਟਰਾਂ ਦਾ ਧੰਨਵਾਦ ਸਹਿਤ ਨਿੱਘਾ ਸਵਾਗਤ ਕੀਤਾ ਗਿਆ।

ਇਸ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਸੰਘ ਦੇ ਪ੍ਰਧਾਨ ਡਾਕਟਰ ਪਿਆਰਾ ਸਿੰਘ ਜੀ, ਚੈਅਰਮੈਨ ਡਾਕਟਰ ਭੀਮ ਸੈਨ ਕਾਸਲ ਜੀ, ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਜੀ, ਮੁੱਖ ਸਲਾਹਕਾਰ ਡਾਕਟਰ ਪ੍ਰਿਤਪਾਲ ਸਿੰਘ ਜੀ ਅਤੇ ਜਰਨਲ ਸਕੱਤਰ ਡਾਕਟਰ ਮੰਗਤ ਰਾਏ ਜੀ ਨੇ ਅਹਿਮ ਭੂਮਿਕਾ ਨਿਭਾਈ ਅਤੇ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ।