ਸੰਗਰੂਰ ਸੁਨਾਮ ਜੋਗਿੰਦਰ 14 ਸਤੰਬਰ/- ਜ਼ਿਲ੍ਹਾ ਸੰਗਰੂਰ ਦੀਆਂ 60 ਗਊਸ਼ਾਲਾਵਾਂ ਜੋ ਕਿ ਪੰਜਾਬ ਗਊ ਸੇਵਾ ਕਮਿਸ਼ਨ ਨਾਲ ਰਜਿਸਟਰਡ ਹਨ ਨੂੰ ਬਿਮਾਰ ਗਊਆਂ ਨੂੰ ਜਲਦੀ ਤੰਦਰੁਸਤ ਕਰਨ ਲਈ ਕਾਓ ਲਿਫਟਰ ਮੁਹੱਈਆ ਕਰਵਾਏ ਗਏ ਹਨ । ਇਸ ਮੌਕੇ ਵਿਸ਼ੇਸ਼ ਸੰਦੇਸ਼ ਵਿੱਚ ਸ੍ਰੀ ਕੀਮਤੀ ਭਗਤ ਵਾਈਸ ਚੇਅਰਮੈਨ, ਸ੍ਰੀ ਅਸ਼ੋਕ ਕੁਮਾਰ ਲੱਖਾ ਜੀ ਚੇਅਰਮੈਨ ਗਊ ਸੇਵਾ ਕਮਿਸ਼ਨ ਪੰਜਾਬ ਨੇ ਦੱਸਿਆ ਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਆਦੇਸ਼ਾਂ ਮੁਤਾਬਕ ਗਊਸ਼ਾਲਾਵਾਂ ਨੂੰ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕਰਨ ਦਾ ਵਚਨ ਦੋਹਰਾਇਆ । ਜਿਲਾ ਸੰਗਰੂਰ ਦੀਆਂ ਸਾਰੀਆਂ ਗਊਸ਼ਾਲਾਵਾਂ ਨੂੰ ਇੱਕ ਇੱਕ ਕਾਓ ਲਿਫਟਰ ਬਿਲਕੁੱਲ ਮੁਫਤ ਦਿੱਤਾ ਗਿਆ ਹੈ।ਇਸ ਮੌਕੇ ਡਾ. ਸੁਖਵਿੰਦਰ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸੰਗਰੂਰ ਜੀ ਨੇ ਦੱਸਿਆ ਕਿ ਮਾਨਯੋਗ ਚੇਅਰਮੈਨ ਸਾਹਿਬ ਅਤੇ ਵਾਈਸ ਚੇਅਰਮੈਨ ਸਾਹਿਬ ਜੀ ਦੇ ਯਤਨਾ ਸਦਕਾ ਪੰਜਾਬ ਦੀਆਂ 584 ਗਊਸ਼ਾਲਾਵਾਂ ਵਿੱਚ ਨੂੰ ਬਿਜਲੀ ਬਿਲਕੁਲ ਮੁਫਤ ਕੀਤੀ ਗਈ ਹੈ। ਜਿਸ ਨਾਲ ਜ਼ਿਲਾ ਸੰਗਰੂਰ ਦੀਆਂ ਲਗਭਗ ਸਾਰੀਆਂ ਗਊਸ਼ਾਲਾਵਾਂ ਵਿੱਚ ਬਿਜਲੀ ਮੁਫਤ ਹੋਵੇਗੀ। ਗਊਸ਼ਾਲਾਵਾਂ ਨੂੰ ਵਿੱਤੀ ਸਹਾਇਤਾ ਲਈ ਸਬੰਧਤ ਵੈਟਰਨਰੀ ਅਫਸਰ ਜਾਂ ਦਫਤਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸੰਗਰੂਰ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਤਾਂ ਜੋ ਵਿੱਤੀ ਸਹਾਇਤਾ ਲਈ NGRAM ਪੋਰਟਲ ਤੇ ਪ੍ਰਾਪਤ ਹੋਈਆਂ ਅਰਜੀਆਂ ਤੁਰੰਤ ਅਪਲੋਡ ਕੀਤੀਆਂ ਜਾ ਸਕਣ। ਸਾਰੀਆਂ ਗਉਸ਼ਾਲਾਵਾਂ ਵਿੱਚ ਡਾਕਟਰੀ ਸਹੂਲਤਾਂ ਲਈ ਡਾਕਟਰਾਂ ਦੀ ਡਿਊਟੀ ਲਗਾਈ ਗਈ ਹੈ ।ਇਸ ਮਹੀਨੇ ਦੌਰਾਨ ਗਊ ਧਨ ਨੂੰ ਪਸ਼ੂਆਂ ਦੀ ਤਫੜੀ ਰੋਗ ਦੇ ਬਚਾਓ ਲਈ ਟੀਕਾ ਕਰਨ ਗਊਸ਼ਾਲਾਵਾਂ ਤੋਂ ਸ਼ੁਰੂ ਕਰਕੇ ਮੁਕੰਮਲ ਕਰ ਲਿਆ ਗਿਆ ਹੈ। ਗਊਸ਼ਾਲਾਵਾਂ ਨੂੰ ਸਹੂਲਤਾਂ ਵਿੱਚ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਪੇਸ਼ ਆਉਣ ਤੇ ਸਬੰਧਤ ਵੈਟਨਰੀਆ ਅਫਸਰ, ਸੀਨੀਅਰ ਵੈਟਨਰੀ ਅਫਸਰ ਜਾਂ ਦਫਤਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸੰਗਰੂਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ. ਪਰਮਿੰਦਰਜੀਤ ਸਿੰਘ ਸੀਨੀਅਰ ਵੈਟਰਨਰੀ ਅਫਸਰ, ਡਾ. ਅਨੁਰਾਧਾ ਵੈਟਨਰੀ ਅਫਸਰ ,ਸ੍ਰੀ ਕੈਲਾਸ਼ ਬੰਸਲ , ਨਰੇਸ਼ ਕੁਮਾਰ ਗਰਗ, ਪ੍ਰਧਾਨ ਗਊ ਧਾਮ ਸੰਗਰੂਰ, ਰਤਨ ਲਾਲ ਸਿੰਗਲਾ, ਵਿਜੇ ਗੋਇਲ ਹਾਜ਼ਰ ਰਹੇ।






