Facebook Instagram Pinterest Share
  • ਹੋਮ
  • ਪੰਜਾਬ
  • ਦੇਸ਼
  • ਵਿਦੇਸ਼
  • ਮਨੋਰੰਜਨ
  • ਸਿਹਤ
  • ਖੇਡਾਂ
Search
Logo

ਸੰਗਰੂਰ/ਜੋਗਿੰਦਰ: 20ਵੀਂ ਸਦੀ ਵਿੱਚ ਗੁਰਮਤਿ ਪ੍ਰਚਾਰ ਦੀ ਅਦੁੱਤੀ ਲਹਿਰ ਚਲਾ ਕੇ ਲੱਖਾਂ ਪ੍ਰਾਣੀਆਂ ਨੂੰ ਗੁਰੂ ਦੇ ਲੜ ਲਾਉਣ ਵਾਲੇ ਮਹਾਨ ਸ਼੍ਰੋਮਣੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ 160ਵੇਂ ਜਨਮ-ਦਿਹਾੜੇ ਨੂੰ ਸਮਰਪਿਤ ਸਵੇਰੇ 10 ਵਜੇ ਤੋ ਲੈ ਕੇ ਸ਼ਾਮੀ 3 ਵਜੇ ਤੱਕ “ਸੰਤ ਸਮਾਗਮ” ਅਤੇ ਸ਼ਾਮੀ 6 ਵਜੇ ਤੋਂ 2 ਵਜੇ ਤੱਕ “ਰੈਣ ਸਬਾਈ ਕੀਰਤਨ ਸਮਾਗਮ” ਹੋਇਆ। ਜਿਸ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਜਥੇਦਾਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ, ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ ਜਥੇਦਾਰ ਸ੍ਰੀ ਤਖ਼ਤ ਦਮਦਮਾ ਸਾਹਿਬ ਸਾਹਿਬ ਅਤੇ ਹੋਰ ਅਨੇਕਾਂ ਹੀ ਕਵੀਸ਼ਰਾਂ ਅਤੇ ਢਾਡੀ ਜਥਿਆਂ ਵੱਲੋ ਅਤੇ ਸਮੂਹ ਪੰਥਕ ਸ਼ਖਸੀਅਤਾਂ ਤੇ ਰਾਜਨੀਤਿਕ ਹਸਤੀਆਂ ਵੱਲੋਂ ਹਾਜ਼ਰੀ ਲਵਾਈ ਗਈ। ਇਸ ਮੌਕੇ ਸਿੰਘ ਸਾਹਿਬ ਜੀ ਨੇ ਸੰਤ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਸੰਤ ਜੀ ਮਹਾਰਾਜ ਦੀ ਮਾਲਵਾ ਇਲਾਕੇ ਨੂੰ ਵੱਡੀ ਦੇਣ ਹੈ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਬਚਨਾ ਤੇ ਪਹਿਰਾ ਦਿੰਦਿਆਂ ਔਰਤਾਂ ਨੂੰ ਅੱਗੇ ਵਧਾਉਣ ਲਈ ਵਿੱਦਿਆ ਦਾ ਦਾਨ ਦੇ ਕੇ ਓਹਨਾ ਨੂੰ ਵਹਿਮਾਂ ਭਰਮਾਂ ਤੋਂ ਦੂਰ ਕੀਤਾ।

ਓਹਨਾ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਕਲਗੀਧਰ ਟਰੱਸਟ ਵੀ ਸੰਤ ਜੀ ਮਹਾਰਾਜ ਦੇ ਆਸ਼ੇ ਤੇ ਚੱਲ ਕੇ ਵਿਦਿਆ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਇਸਦੇ ਨਾਲ ਹੀ ਓਹਨਾ ਨੇ ਬਾਰਡਰ ਏਰੀਆ ਦੀ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਸਰਹੱਦੀ ਖੇਤਰ ਵਿੱਚ ਸਿੱਖੀ ਨੂੰ ਪ੍ਰਫੁੱਲਤ ਕਰਨ ਅਤੇ ਵਿੱਦਿਆ ਦੇ ਪਸਾਰ ਲਈ ਹੋਰ ਅਕਾਲ ਅਕੈਡਮੀਆਂ ਖੋਲਣ ਦੀ ਲੋੜ ਹੈ ਜਿਸਤੇ ਟਰੱਸਟ ਵੱਲੋਂ ਹੁੰਗਾਰਾ ਭਰਦਿਆਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਜਿਥੇ ਸੇਵਾ ਬਖਸ਼ਣਗੇ ਉਹ ਟਰੱਸਟ ਵੱਲੋਂ ਅੱਗੇ ਵੱਧ ਕੇ ਕੀਤੀ ਜਾਵੇਗੀ।

ਇਹ ਧਾਰਮਿਕ ਦੀਵਾਨ ਗੁਰਦੁਆਰਾ ਜਨਮ ਅਸਥਾਨ ਕਲਗੀਧਰ ਟਰੱਸਟ ਬੜੂ ਸਾਹਿਬ, ਗੁਰਦੁਵਾਰਾ ਨਾਨਕਸਰ ਸਾਹਿਬ ਚੀਮਾ ਸਾਹਿਬ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਕਲਗੀਧਰ ਟਰੱਸਟ ਬੜੂ ਸਾਹਿਬ ਦੇ ਮੁੱਖ ਸੇਵਾਦਾਰ ਡਾ. ਦਵਿੰਦਰ ਸਿੰਘ ਜੀ ਅਤੇ ਵਾਈਸ-ਪ੍ਰੈਜ਼ੀਡੈਂਟ ਭਾਈ ਜਗਜੀਤ ਸਿੰਘ ਜੀ ਵੱਲੋ ਇਸ “ਸੰਤ ਸਮਾਗਮ” ਵਿੱਚ ਹਾਜ਼ਰੀ ਭਰਨ ਵਾਲਿਆ ਸੰਗਤਾਂ, ਕਵੀਸ਼ਰਾਂ ਅਤੇ ਢਾਡੀ ਜਥਿਆਂ ਦਾ ਧੰਨਵਾਦ ਕੀਤਾ।

Subscribe
Logo
Saturday, September 12, 2026
20.5 C
London
  • Home
  • About Us
  • Contact Us
  • Disclaimer
  • Terms & Conditions
  • Privacy Policy
My account
Get into your account.
LoginRegister
type here...
Facebook
Instagram
X
Youtube
  • Home
  • About Us
  • Contact Us
  • Disclaimer
  • Terms & Conditions
  • Privacy Policy
Subscribe
Home Authors Posts by Joginder

Joginder

Joginder
289 POSTS 0 COMMENTS
http://jknewspunjabi.com

एकेडिया वर्ल्ड स्कूल में मनाया गया तीज का त्योहार

Joginder - August 14, 2026 0

शुद्ध मंत्र एवं स्तुति पाठ

Joginder - August 13, 2026 0

Sacred Mantras

Joginder - August 13, 2026 0

ਪਵਿੱਤਰ ਮੰਤਰ

Joginder - August 13, 2026 0

ਅਕੇਡੀਆ ਵਰਲਡ ਸਕੂਲ ਵਿੱਚ ਮਨਾਇਆ ਤੀਆਂ ਦਾ ਤਿਉਹਾਰ

Joginder - August 13, 2026 0

70 ਵੀਂ ਜੋਨ ਪੱਧਰੀ ਖੇਡਾਂ ਵਿੱਚ ਅਕੇਡੀਆ ਵਰਲਡ ਸਕੂਲ ਦੇ ਵਿਦਿਆਰਥੀਆਂ...

Joginder - August 13, 2026 0

ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ਵਿੱਚ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦੀ ਸ਼ਾਨਦਾਰ...

Joginder - August 13, 2026 0

समय की धार में संघर्ष से इतिहास तक | पुष्प सिंगला

Joginder - August 12, 2026 0

From the Flow of Time to Making History | Pushp Singla

Joginder - August 12, 2026 0

ਸਮੇਂ ਦੀ ਧਾਰ ਵਿੱਚ ਸੰਘਰਸ਼ ਤੋਂ ਇਤਿਹਾਸ ਤੱਕ | ਪੁਸ਼ਪ ਸਿੰਗਲਾ

Joginder - August 12, 2026 0
1...678...29Page 7 of 29

Logo
  • Home
  • About Us
  • Contact Us
  • Disclaimer
  • Terms & Conditions
  • Privacy Policy

© JK News Punjabi - +91 98146-59738